ਖਮਾਣੋਂ ਨਗਰ ਪੰਚਾਇਤ ਚੋਣਾਂ: 13 ’ਚੋਂ 6 ਸੀਟਾਂ ਜਿੱਤ ਕੇ ‘ਆਪ’ ਬਣੀ ਸਭ ਤੋਂ ਵੱਡੀ ਪਾਰਟੀ
ਨਗਰ ਪੰਚਾਇਤ ਖਮਾਣੋਂ ਦੇ ਚੋਣ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ 13 ਸੀਟਾਂ ’ਚੋਂ 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 2-2 ਸੀਟਾਂ ਆਈਆਂ ਹਨ, ਜਦਕਿ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਸ਼ਹਿਰ ਵਿੱਚ ਜੇਤੂ ਰੈਲੀ ਕੱਢੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਦੌਰਾਨ ਵਿਧਾਇਕ ਹੈਪੀ ਨੇ ਪਾਰਟੀ ਨੂੰ ਮਿਲੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ।
Publish Date: Fri, 29 May 2026 03:32 PM (IST)
Updated Date: Fri, 29 May 2026 03:37 PM (IST)
ਕੰਗ, ਪੰਜਾਬੀ ਜਾਗਰਣ, ਖਮਾਣੋਂ। ਨਗਰ ਪੰਚਾਇਤ ਖਮਾਣੋਂ ਦੇ ਚੋਣ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ 13 ਸੀਟਾਂ ’ਚੋਂ 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 2-2 ਸੀਟਾਂ ਆਈਆਂ ਹਨ, ਜਦਕਿ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਸ਼ਹਿਰ ਵਿੱਚ ਜੇਤੂ ਰੈਲੀ ਕੱਢੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਦੌਰਾਨ ਵਿਧਾਇਕ ਹੈਪੀ ਨੇ ਪਾਰਟੀ ਨੂੰ ਮਿਲੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ।
ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਵਿੱਚ ਵਾਰਡ ਨੰਬਰ 1 ਤੋਂ ਮਨਜੀਤ ਕੌਰ ਬੇਦੀ ਮਾਨ, ਵਾਰਡ ਨੰਬਰ 4 ਤੋਂ ਮਨਦੀਪ, ਵਾਰਡ ਨੰਬਰ 7 ਤੋਂ ਰੁਪਿੰਦਰ ਕੌਰ, ਵਾਰਡ ਨੰਬਰ 8 ਤੋਂ ਵਰਨਪਾਲ ਸਿੰਘ, ਵਾਰਡ ਨੰਬਰ 9 ਤੋਂ ਸੁਨੀਤਾ ਸੋਨੀ ਅਤੇ ਵਾਰਡ ਨੰਬਰ 12 ਤੋਂ ਅਸ਼ੋਕ ਕੁਮਾਰ ਸ਼ਾਮਲ ਹਨ। ਕਾਂਗਰਸ ਵੱਲੋਂ ਵਾਰਡ ਨੰਬਰ 11 ਤੋਂ ਸੁਖਵਿੰਦਰ ਸਿੰਘ ਨਿੱਕੂ ਅਤੇ ਵਾਰਡ ਨੰਬਰ 13 ਤੋਂ ਗੁਰਿੰਦਰ ਸਿੰਘ ਸੋਨੀ ਨੇ ਜਿੱਤ ਦਰਜ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੀ ਗੁਰਿੰਦਰ ਕੌਰ ਵਾਰਡ ਨੰਬਰ 3 ਤੋਂ ਅਤੇ ਬਹਾਦਰ ਸਿੰਘ ਵਾਰਡ ਨੰਬਰ 8 ਤੋਂ ਜੇਤੂ ਰਹੇ। ਆਜ਼ਾਦ ਉਮੀਦਵਾਰਾਂ ਵਿੱਚ ਵਾਰਡ ਨੰਬਰ 4 ਤੋਂ ਅਮਰਿੰਦਰ ਸਿੰਘ ਮੌਲਾ, ਵਾਰਡ ਨੰਬਰ 10 ਤੋਂ ਬਲਜੀਤ ਕੌਰ ਅਤੇ ਵਾਰਡ ਨੰਬਰ 5 ਤੋਂ ਜਸਪ੍ਰੀਤ ਕੌਰ ਭੁੱਲਰ ਨੇ ਜਿੱਤ ਪ੍ਰਾਪਤ ਕੀਤੀ।
ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਮੌਲਾ ਨੇ ਕੁੱਲ ਪੋਲ ਹੋਈਆਂ 410 ਵੋਟਾਂ ਵਿੱਚੋਂ 360 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਇਸ ਵਾਰਡ ’ਚ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 42 ਅਤੇ ਭਾਜਪਾ ਦੇ ਉਮੀਦਵਾਰ ਨੂੰ ਸਿਰਫ਼ 3 ਵੋਟਾਂ ਮਿਲੀਆਂ, ਜਦਕਿ 5 ਵੋਟਾਂ ਰੱਦ ਹੋ ਗਈਆਂ।