ਖ਼ਾਲਸਾ ਸਾਜ਼ਨਾ ਦਿਵਸ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ
ਗੁਰਦੁਆਰਾ ਸਿੰਘ ਸਭਾ ਵਲੋ ਖ਼ਾਲਸਾ ਸਾਜ਼ਨਾ ਦਿਵਸ ਦੇ ਸਬੰਧ ’ਚ ਨਗਰ ਕੀਰਤਨ ਸਜਾਏ
Publish Date: Mon, 13 Apr 2026 04:32 PM (IST)
Updated Date: Mon, 13 Apr 2026 04:37 PM (IST)

ਫੋਟੋ 13ਪੀਟੀਐਲ: 5 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੀ ਗੁਲਾਬ ਨਗਰ ਕਾਲੋਨੀ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭਾ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੇਵਕ ਸਿੰਘ ਦੀ ਦੇਖਰੇਖ ਵਿਚ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ। ਇਸ ਨਗਰ ਕੀਰਤਨ ਦੀ ਅਗੁਵਾਈ ਗੁਰੂ ਜੀ ਦੇ ਪੰਜ ਪਿਆਰੇ ਕਰ ਰਹੇ ਸਨ ਅਤੇ ਉਸਦੇ ਪਿੱਛੇ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਸੰਗਤਾਂ ਨਤਮਸਤਕ ਹੋ ਰਹੀਆਂ ਸਨ ਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ। ਇਸਦੇ ਪਿੱਛੇ ਬੀਬੀਆਂ ਦਾ ਜੱਥਾ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਰਿਹਾ ਸੀ। ਟਰੈਕਟਰ ਟਰਾਲੀਆਂ ਤੇ ਸਵਾਰ ਰਾਗੀ ਜੱਥੇ ਕੀਰਤਨ ਕਰ ਰਹੇ ਸਨ। ਇਹ ਨਗਰ ਕੀਰਤਨ ਗੁ: ਸ਼੍ਰੀ ਗੁਰੂ ਸਿੰਘ ਸਭਾ ਗੁਲਾਬ ਨਗਰ ਤੋਂ ਅਰੰਭ ਹੋ ਕੇ ਨਿਊ ਸ਼ਹੀਦ ਭਗਤ ਸਿੰਘ ਕਲੌਨੀ, ਸ਼ਹੀਦ ਭਗਤ ਸਿੰਘ ਕਲੌਨੀ, ਗੁਰੂ ਨਾਨਕ ਕਲੌਨੀ, ਗੁ. ਜਪੁ ਸਾਹਿਬ ਗੋਬਿੰਦ ਕਲੌਨੀ, ਗੁ. ਪਚਰੰਗਾ ਚੋਂਕ, ਪਿੰਡ ਧਮੌਲੀ ਹੁੰਦਾ ਹੋਇਆ ਗੁ. ਸਾਹਿਬ ਸ਼੍ਰੀ ਸਿੰਘ ਸਭਾ ਗੁਲਾਬ ਨਗਰ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੋਰਾਨ ਗਤਕਾ ਪਾਰਟੀਆਂ ਆਪਣੀ ਕਲਾ ਦਾ ਜੋਹਰ ਦਿਖਾ ਰਹੀਆ ਸਨ। ਨਗਰ ਕੀਰਤਨ ਦੋਰਾਨ ਸ਼ਰਧਾਲੂਆਂ ਨੇ ਥਾਂ—ਥਾਂ ਤੇ ਵੱਖ—ਵੱਖ ਤਰ੍ਹਾਂ ਦੇ ਖਾਣ ਵਾਲੀਆਂ ਵਸਤਾਂ ਦੇ ਲੰਗਰ ਲਗਾਏ ਹੋਏ ਸਨ। ਸ਼ਹੀਦ ਭਗਤ ਸਿੰਘ ਕਾਲੌਨੀ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ 5 ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਕ ਸਿੰਘ ਨੇ ਦੱਸਿਆ ਕਿ ਖਾਲਸਾ ਸਿਰਜਨਾ ਦਿਵਸ ਮੌਕੇ ’ਤੇ ਗੁਰਦੁਆਰਾ ਸਾਹਿਬ ਵਿਖੇ 14 ਅਪ੍ਰੈਲ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਜਾਣਗੇ। ਉਪਰੰਤ ਕਥਾ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਮੋਕੇ ਹੈੱਡ ਗ੍ਰੰਥੀ ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਮੋਹਨ ਸਿੰਘ, ਅਵਤਾਰ ਸਿੰਘ, ਨਵਜੋਤ ਸਿੰਘ, ਗੁਰਕੀਰਤ ਸਿੰਘ, ਹਰਦੀਪ ਸਿੰਘ, ਗੁਰਪਾਲ ਸਿੰਘ, ਅਜੀਤ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਚਰਨਜੀਤ ਸਿੰਘ ਚੰਨ, ਪਰਵਿੰਦਰ ਸਿੰਘ ਬਿੱਟੂ, ਦਲਵਿੰਦਰ ਸਿੰਘ ਸਮੇਤ ਹੋਰਾਂ ਨੇ ਆਪਣੀ ਸੇਵਾ ਨਿਭਾਈ।