ਖਾਲਸਾ ਕਾਲਜ ’ਚ ਵਰਲਡ ਕ੍ਰਿਏਟਿਵਿਟੀ ਐਂਡ ਇਨੋਵੇਸ਼ਨ ਡੇ ਮਨਾਇਆ
ਖਾਲਸਾ ਕਾਲਜ ਵਿੱਚ ਵਰਲਡ ਕ੍ਰਿਏਟਿਵਿਟੀ ਐਂਡ ਇਨੋਵੇਸ਼ਨ ਡੇ ਮਨਾਇਆ
Publish Date: Tue, 21 Apr 2026 05:06 PM (IST)
Updated Date: Tue, 21 Apr 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖਾਲਸਾ ਕਾਲਜ ਪਟਿਆਲਾ ਦੇ ਐੱਨਸੀਸੀ ਨੇਵੀ ਵਿੰਗ ਵੱਲੋਂ ‘ਵਰਲਡ ਕ੍ਰਿਏਟਿਵਿਟੀ ਐਂਡ ਇਨੋਵੇਸ਼ਨ ਡੇ’ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਚਨਾਤਮਕਤਾ ਅਤੇ ਨਵੀਆਂ ਪਹਿਲ ਕਦਮੀਆਂ ਆਧੁਨਿਕ ਯੁੱਗ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ, ਉਹਨਾਂ ਖੋਜਾਂ ਦੀ ਮਦਦ ਨਾਲ ਤਰੱਕੀ ਦੇ ਰਾਹ ’ਤੇ ਚੱਲ ਸਕੇ। ਸਮਾਗਮ ਬਾਰੇ ਪੰਜਾਬ ਨੇਵਲ ਯੂਨਿਟ ਦੇ ਕਮਾਂਡਿੰਗ ਅਫਸਰ ਕੈਪਟਨ ਹਰਜੀਤ ਸਿੰਘ ਦਿਓਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਐੱਨਸੀਸੀ ਨੇਵਲ ਵਿੰਗ ਦੇ ਕੈਡਟਾਂ ਵੱਲੋਂ ਇਸ ਦਿਹਾੜੇ ਦੀ ਥੀਮ ‘ਤੇ ਆਧਾਰਿਤ ਇੱਕ ਪ੍ਰੇਰਣਾਦਾਇਕ ਸਕਿਟ ਪੇਸ਼ ਕੀਤੀ ਗਈ। ਇਸ ਸਕਿਟ ਰਾਹੀਂ ਵਿਦਿਆਰਥੀਆਂ ਅਤੇ ਐਨਸੀਸੀ ਕੈਡਟਾਂ ਨੂੰ ਰਚਨਾਤਮਕ ਸੋਚ ਅਤੇ ਨਵੀਨਤਾ ਦੇ ਮਹੱਤਵ ਬਾਰੇ ਚੰਗਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੇ ਅਖੀਰ ਵਿਚ ਐਨਸੀਸੀ ਨੇਵਲ ਵਿੰਗ ਦੇ ਐਸੋਸੀਏਟ ਐਨਸੀਸੀ ਅਫਸਰ ਸਬ ਲੈਫਟੀਨੈਂਟ ਡਾ. ਸਰਬਜੀਤ ਸਿੰਘ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ, ਸੰਗੀਤ ਵੋਕਲ ਵਿਭਾਗ ਦੇ ਮੁਖੀ ਡਾ. ਗੌਰੀ ਖੰਨਾ ਅਤੇ ਪ੍ਰੋ. ਕੁੰਵਰਪ੍ਰੀਤ ਸਿੰਘ, ਡਿਫੈਂਸ ਸਟੱਡੀਜ਼ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਐਨਸੀਸੀ ਅਫਸਰ ਡਾ. ਬਲਦੇਵ ਸਿੰਘ, ਐਗਰੀਕਲਚਰ ਵਿਭਾਗ ਤੋਂ ਪ੍ਰੋ. ਲਖਵਿੰਦਰ ਸਿੰਘ, ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋ. ਜਸਪ੍ਰੀਤ ਸਿੰਘ ਅਤੇ ਸਾਰੇ ਕੈਡੇਟ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕੈਡਟਾਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।