ਕੇਵਲ ਸਿੰਘ ਦੀ ਖੇਤ ’ਚ ਕਰੰਟ ਲੱਗਣ ਨਾਲ ਮੌਤ
ਕੇਵਲ ਸਿੰਘ ਦੀ ਖੇਤ ’ਚ ਕਰੰਟ ਲੱਗਣ ਨਾਲ ਮੌਤ
Publish Date: Mon, 27 Apr 2026 05:52 PM (IST)
Updated Date: Tue, 28 Apr 2026 04:08 AM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਇਥੋਂ ਨੇੜਲੇ ਪਿੰਡ ਬਾਦਸ਼ਾਹਪੁਰ ਵਿਖੇ ਇਕ ਬਜ਼ੁਰਗ ਦੀ ਖੇਤ ਵਿਖੇ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਕੇਵਲ ਸਿੰਘ (57) ਪੁੱਤਰ ਗੁਰਦੇਵ ਸਿੰਘ ਵਾਸੀ ਬਾਦਸ਼ਾਹਪੁਰ ਜੋ ਆਪਣੇ ਘਰ ਦੇ ਨੇੜੇ ਖੇਤ ਦੀ ਸਵੇਰ ਸਮੇਂ ਮੋਟਰ ਦਾ ਫਿਊਜ ਲਾ ਰਹੇ ਸਨ ਕਿ ਅਚਾਨਕ ਕਰੰਟ ਲੱਗਣ ਨਾਲ ਉਨ੍ਹਾਂ ਦੀ 0ਮੌਤ ਹੋ ਗਈ। ਕੇਵਲ ਸਿੰਘ ਦੀ ਮੌਤ ਤੇ ਸਮੁੱਚੇ ਇਲਾਕੇ ਦੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।