ਵਾਤਾਵਰਨ ਦੀ ਸੰਭਾਲ ਕਰਨਾ ਤੇ ਸਫ਼ਾਈ ਰੱਖਣਾ ਮਨੁੱਖ ਦਾ ਮੁੱਢਲਾ ਫ਼ਰਜ਼
ਵਾਤਾਵਰਣ ਦੀ ਸਾਂਭ ਸੰਭਾਲ ਤੇ ਸਾਫ ਸੁਥਰਾ ਰੱਖਣਾ ਮਨੁੱਖ ਦਾ ਮੁੱਢਲਾ ਫ਼ਰਜ਼
Publish Date: Thu, 04 Jul 2024 06:24 PM (IST)
Updated Date: Fri, 05 Jul 2024 04:02 AM (IST)
ਵਾਤਾਵਰਨ ਦੀ ਸੰਭਾਲ ਕਰਨਾ ਤੇ ਸਫ਼ਾਈ ਰੱਖਣਾ ਮਨੁੱਖ ਦਾ ਮੁੱਢਲਾ ਫ਼ਰਜ਼
4ਐਸਐਨਡੀ‘10,11,12,14) ਜਗਵਿੰਦਰ ਸਿੰਘ ਡਾ. ਜ਼ਸਵੰਤ ਸਿੰਘ ਬਲਜਿੰਦਰ ਸਿੰਘ ਕੁਕਰੀ ਡਾ. ਹਰਪ੍ਰੀਤ ਸਿੰਘ ਜਗਦੇਵ ਸਿੰਘ, ਪੰਜਾਬੀ ਜਾਗਰਣ, ਸ਼ਮਸਪੁਰ,(ਅਮਲੋਹ) : ਵਾਤਾਵਰਣ ਦੀ ਸਾਂਭ ਸੰਭਾਲ ਮਨੁੱਖ ਦਾ ਮੁੱਢਲਾ ਫ਼ਰਜ ਹੈ ਤਾਂ ਜੋ ਆਲਾ ਦੁਆਲਾ ਸਾਫ ਸੁਥਰਾ ਰਹੇ। ਫਸਲਾਂ ਦੀ ਵੱਧ ਪੈਦਵਾਰ ਲਈ ਅਸੀਂ ਪਹਿਲਾਂ ਰੇਹਾਂ, ਸਪਰੇਆਂ ਦੀ ਵਰਤੋਂ ਕਰਕੇ ਹਵਾ ਜ਼ਹਿਰੀਲੀ ਕਰਦੇ ਹਾਂ। ਫਿਰ ਹੋਈ ਰੇਹ ਸਪਰੇਅ ਕੀਤੀ ਫਸਲ ਖਾਣੇ ਦੇ ਰੂਪ ਵਿਚ ਸਾਡੇ ਅੰਦਰ ਜਾਂਦੀ ਹੈ। ਇਸ ਕਾਰਨ ਅਸੀਂ ਹਵਾ ਪ੍ਰਦੂਸ਼ਣ ਕਰਨ ਤੋਂ ਬਾਅਦ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਕਾਰਖਾਨਿਆਂ ਦੀ ਰਹਿੰਦ-ਖੂੰਹਦ ਸ਼ਹਿਰਾਂ ਦਾ ਕੂੜਾ, ਖੇਤੀ ਰਸਾਇਣਾਂ ਦੀ ਵਰਤੋਂ ,ਪਲਾਸਟਿਕ,ਪੋਲੀਥੀਨ,ਦੇ ਲਿਫਾਫਿਆਂ ਜਾਂ ਹੋਰ ਗੰਦ ਮਿਲਾ ਕੇ ਅਸੀਂ ਪਾਣੀ ਨੂੰ ਵੀ ਜਹਿਰਾਂ ਨਾਲ ਭਰ ਦਿੱਤਾ ਹੈ। ਸਾਡਾ ਫਰਜ ਹੈ ਕਿ ਅਸੀਂ ਆਪਣੇ ਵਾਤਾਵਰਨ ਪ੍ਰਤੀ ਸੁਚੇਤ ਹੋਈਏ। ਜਗਵਿੰਦਰ ਸਿੰਘ ਰਹਿਲ ਦਾ ਕਹਿਣਾ ਹੈ ਕਿ ਵਾਤਾਵਰਣ ਦੀ ਸਾਂਭ-ਸੰਭਾਲ ਹਰ ਮਨੁੱਖ ਦਾ ਨੈਤਿਕ ਫ਼ਰਜ਼ ਹੈ। ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਸੋਮਿਆਂ ਨੂੰ ਬਚਾਅ ਕੇ ਰੱਖਣ ਅਹਿਮ ਲੋੜ ਹੈ ਤਾਂ ਜ਼ੋ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਿਆ ਰਹੇ। ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਜ਼ਿੰਮੇਵਾਰੀ ਹੈ। ਹਰ ਨਾਗਰਿਕ ਨੂੰ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਰਹਿਣਾਂ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਬੂਟਿਆਂ ਦੀ ਮਨੁੱਖੀ ਜੀਵਨ ’ਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਡਾ.ਜ਼ਸਵੰਤ ਸਿੰਘ ਅਲਾਦਾਦਪੁਰ ਨੇ ਕਿਹਾ ਕਿ ਸਾਨੂੰ ਆਪਣੇ ਬਚਾਅ ਲਈ ਵਾਤਾਵਰਣ ਨੂੰ ਬਚਾਉਣਾ ਪਵੇਗਾ। ਜਿਸ ਨਾਲ ਮਨੁੱਖ ਦਾ ਜੀਵਨ ਬਚ ਸਕੇ। ਵਾਤਾਵਰਣ ਨੂੰ ਤਾਂ ਹੀ ਬਚਾਅ ਸਕਦੇ ਹਾਂ ਜੇਕਰ ਆਵਾਜਾਈ ਲਈ ਹਰ ਵੇਲੇ ਤੇ ਹਰ ਥਾਂ ਮੋਟਰ ਵਾਹਨਾਂ ਦੀ ਵਰਤੋਂ ਨਾ ਕਰਕੇ ਪੈਦਲ ਜਾਂ ਸਾਈਕਲ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਵਾਹਨਾਂ ਵਿੱਚੋਂ ਨਿਕਲਣ ਵਾਲੇ ਧੂੰਏ ਨੂੰ ਘਟਾ ਕੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਬਲਜਿੰਦਰ ਸਿੰਘ ਕੁਕਰੀ ਨੇ ਕਿਹਾ ਕਿ ਸਮਾਜ ਦੁਆਰਾ ਪਲਾਸਟਿਕ ਦਾ ਉਤਪਾਦਨ ਵਰਤੋਂ ਤੇ ਨਿਪਟਾਰਾ ਕਰਨ ਦਾ ਤਰੀਕਾ ਵਾਤਾਵਰਣ ਪ੍ਰਣਾਲੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਮਨੁੱਖੀ ਸਿਹਤ ਲਈ ਜ਼ੋਖਮ ਪੈਦਾ ਕਰ ਰਿਹਾ ਹੈ ਤੇ ਜਲਵਾਯੂ ਨੂੰ ਅਸਥਿਰ ਕਰ ਰਿਹਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਪਲਾਸਟਿਕ ਦੀ ਵਰਤੋਂ ਸਭ ਤੋਂ ਘੱਟ ਕਰਨੀ ਚਾਹੀਦੀ ਹੈ। ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਹਰ ਰੋਜ਼ ਜਿੰਦਗੀ ’ਚ ਕੁਝ ਬਦਲਾਅ ਕਰਨੇ ਚਾਹੀਦੇ ਹਨ। ਬਜਾਰ ਜਾਣ ਲੱਗਿਆਂ ਆਪਣਾ ਥੈਲਾ ਜਾਂ ਝੋਲਾ, ਘਰੋਂ ਲੈ ਕੇ ਜਾਓ ਤਾਂ ਜੋ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਘੱਟ ਸਕੇ। ਬਰਸਾਤ ਦੇ ਮੌਸਮ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦਾ ਧਿਆਨ ਰੱਖਣਾਂ ਜ਼ਰੂਰੀ,ਸਟ੍ਰੀਟ ਫੂਡ ਤੋਂ ਪਰਹੇਜ ਕਰੋ। ਡਾ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਿਹਤਮੰਦ ਤੇ ਪੌਸ਼ਟਿਕ ਖੁਰਾਕ ਖਾਓ। ਇਸ ਮੌਸਮ ਵਿੱਚ ਸਟ੍ਰੀਟ ਫੂਡ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਬਿਹੇਤਰ ਹੋਵੇਗਾ। ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਘਰੇਲੂ ਭੋਜਨ ਖਾਣਾ ਸਭ ਤੋਂ ਵਧੀਆ ਹੈ। ਪਹਿਲਾਂ ਤੋਂ ਕੱਟੇ ਹੋਏ ਫਲਾਂ ਵਿੱਚ ਮੌਜੂਦ ਬੈਕਟੀਰੀਆ ਦੇ ਸੰਪਰਕ ਤੋਂ ਬਚਣ ਲਈ ਸਿਰਫ ਤਾਜ਼ੀਆਂ ਕੱਟੀਆਂ ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।