ਸ਼੍ਰੀ ਰਾਮ ਕਥਾ ਦੇ ਤੀਜੇ ਦਿਨ ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ
ਸ੍ਰੀ ਰਾਮ ਕਥਾ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਪ੍ਰਭੂ ਰਾਮ ਦਾ ਜਨਮ ਉਤਸਵ
Publish Date: Sun, 22 Mar 2026 05:21 PM (IST)
Updated Date: Sun, 22 Mar 2026 05:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ, ਪਟਿਆਲਾ ਦੇ ਸਹਿਯੋਗ ਨਾਲ ਐੱਸਡੀਐੱਸਈ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਈ ਜਾ ਰਹੀ ਸੱਤ ਰੋਜ਼ਾ ਸ਼੍ਰੀ ਰਾਮ ਕਥਾ ਦੇ ਤੀਜੇ ਦਿਨ ਸਾਰਾ ਵਾਤਾਵਰਣ ਰਾਮਮਈ ਹੋ ਗਿਆ। ਅੱਜ ਦੀ ਕਥਾ ਦਾ ਮੁੱਖ ਆਕਰਸ਼ਣ ਭਗਵਾਨ ਸ੍ਰੀ ਰਾਮ ਜੀ ਦਾ ਪ੍ਰਗਟ ਉਤਸਵ ਰਿਹਾ, ਜਿਸ ਨੂੰ ਹਾਜ਼ਰ ਸ਼ਰਧਾਲੂਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਨੇ ਸਮੂਹ ਸ਼ਰਧਾਲੂਆਂ ਨੂੰ ਰਾਮ ਜਨਮ ਉਤਸਵ ਦੀ ਵਧਾਈ ਦਿੱਤੀ। ਕਥਾ ਵਾਚਕ ਪਰਮ ਸਤਿਕਾਰਯੋਗ ਸੰਜੀਵ ਗੁਰੂ ਜੀ ਮਹਾਰਾਜ ਨੇ ਤੀਜੇ ਦਿਨ ਅੰਮ੍ਰਿਤ ਵਰਖਾ ਕਰਦਿਆਂ ਨਾਰਦ ਮੋਹ ਅਤੇ ਰਾਮ ਜਨਮ ਦੇ ਪ੍ਰਸੰਗਾਂ ਦੀ ਵਿਸਤ੍ਰਿਤ ਵਿਆਖਿਆ ਕੀਤੀ। ਮਹਾਰਾਜ ਜੀ ਨੇ ਦੱਸਿਆ ਕਿ ਭਗਵਾਨ ਵਿਸ਼ਨੂੰ ਨੇ ਆਪਣੇ ਸੱਤਵੇਂ ਅਵਤਾਰ ਵਜੋਂ ਸ਼੍ਰੀ ਰਾਮ ਦਾ ਰੂਪ ਇਸ ਲਈ ਧਾਰਿਆ ਤਾਂ ਜੋ ਉਹ ਮਰਿਆਦਾ ਪੁਰਸ਼ੋਤਮ ਦੇ ਰੂਪ ਵਿਚ ਸੱਚ, ਤਿਆਗ ਅਤੇ ਧਰਮ ਦੀ ਮੁੜ ਸਥਾਪਨਾ ਕਰ ਸਕਣ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੇ ਸੈਸ਼ਨ ਵਿਚ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਦਿਨੇਸ਼ ਜਿੰਦਲ ਅਤੇ ਉਹਨਾਂ ਦੀ ਧਰਮਪਤਨੀ ਅਦਿੱਤੀ ਜਿੰਦਲ, ਪਵਨ ਕੁਮਾਰ ਜਿੰਦਲ, ਅਦਿੱਤਯ ਜਿੰਦਲ ਅਤੇ ਉਨ੍ਹਾਂ ਦੀ ਧਰਮਪਤਨੀ ਕ੍ਰਿਤੀ ਜਿੰਦਲ ਦੇ ਨਾਲ ਨਾਲ ਰਾਕੇਸ਼ ਕੁਮਾਰ ਅਤੇ ਉਹਨਾਂ ਦੀ ਧਰਮਪਤਨੀ ਮਧੂ ਵੱਲੋਂ ਮੁੱਖ ਯਜਮਾਨ ਦੀ ਭੂਮਿਕਾ ਨਿਭਾਉਂਦੇ ਹੋਏ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਨਾਲ ਹੋਈ। ਵੈਦਿਕ ਮੰਤਰਾਂ ਅਤੇ ਸ਼ੰਖ ਦੀ ਆਵਾਜ਼ ਦੇ ਵਿਚਕਾਰ ਪ੍ਰਭੂ ਦੇ ਬਾਲ ਸਰੂਪ ਦਾ ਸਵਾਗਤ ਕੀਤਾ ਗਿਆ, ਜਿਸ ਨਾਲ ਸਾਰਾ ਕੰਪਲੈਕਸ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਚੇਅਰਮੈਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਉਪ ਪ੍ਰਧਾਨ ਵਿਜੇ ਮੋਹਨ ਗੁਪਤਾ, ਉਪ ਪ੍ਰਧਾਨ ਨਰੇਸ਼ ਜੈਨ, ਪਵਨ ਜਿੰਦਲ, ਰਾਕੇਸ਼ ਕੁਮਾਰ, ਤ੍ਰਿਭੁਵਨ ਗੁਪਤਾ, ਮੈਨੇਜਰ ਇੰਜੀਨੀਅਰ ਐਮ. ਐਮ. ਸਿਆਲ, ਰਾਜਿੰਦਰ ਜਿੰਦਲ, ਦਕਸ਼ ਕੁਮਾਰ ਖੰਨਾ, ਡਾ. ਐਨ.ਕੇ. ਸ਼ਰਮਾ, ਰਾਜਕੁਮਾਰ ਜੋਸ਼ੀ, ਧੀਰਜ ਅਗਰਵਾਲ, ਵਿਵੇਕਸ਼ੀਲ ਗੋਇਲ, ਸੰਜੀਵ ਗੁਪਤਾ, ਮੁਕੇਸ਼ ਪੁਰੀ, ਭੁਪਿੰਦਰ ਜਿੰਦਲ, ਸੰਜੇ ਜਿੰਦਲ, ਸੰਜੀਵ ਗੁਪਤਾ, ਰਾਜੀਵ ਬੰਸਲ, ਰਾਜੀਵ ਗੋਇਲ ਅਤੇ ਰਾਜੀਵ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਦੇ ਕੋਆਰਡੀਨੇਟਰ ਵਰੁਣ ਜਿੰਦਲ, ਸਹਿ-ਕੋਆਰਡੀਨੇਟਰ ਸੁਸ਼ੀਲ ਨਈਅਰ, ਅਨੁਰਾਗ ਸ਼ਰਮਾ, ਨਿਖਿਲ ਕਾਕਾ, ਲੋਕੇਸ਼ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਸਮੇਤ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਹਾਜ਼ਰ ਰਹੇ।