ਕਰਹਾਲੀ ਸਾਹਿਬ ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਕਰਹਾਲੀ ਸਾਹਿਬ ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Sat, 16 May 2026 04:36 PM (IST)
Updated Date: Sat, 16 May 2026 04:39 PM (IST)
ਫੋਟੋ 16ਪੀਟੀਐਲ: 8 ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੇ ਕਾਲਜੀਏਟ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ। ਕਾਲਜੀਏਟ ਸਕੂਲ ਦੇ 94 ਪ੍ਰਤੀਸ਼ਤ ਵਿਦਿਆਰਥੀ ਫਸਟ ਡਿਵੀਜਨ ਵਿਚ ਪਾਸ ਹੋਏ। ਕਾਮਰਸ ਵਿਭਾਗ ਦੀ ਵਿਦਿਆਰਥਣ ਕਮਲਪ੍ਰੀਤ ਕੌਰ 93.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਲਾਸ ’ਚੋਂ ਅੱਵਲ ਰਹੀ। ਇਸੇ ਤਰ੍ਹਾਂ ਆਰਟਸ ਵਿਭਾਗ ਦੀ ਪਰਦੀਪ ਕੌਰ ਨੇ 90.2 ਪ੍ਰਤੀਸ਼ਤ ਅਤੇ ਸਾਇੰਸ ਵਿਭਾਗ ਦੀ ਅਨੂਰੀਧ ਕੌਰ ਨੇ 89.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੀ-ਆਪਣੀ ਕਲਾਸ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।