ਜੀਟੀਬੀ ਸਕੂਲ ਦੇ ਜੂਨੀਅਰ ਨੇ ਸੀਨੀਅਰ ਨੂੰ ਦਿੱਤੀ ਸ਼ਾਨਦਾਰ ਵਿਦਾਈ
ਜੀਟੀਬੀ ਸਕੂਲ ਦੇ ਜੂਨੀਅਰ ਨੇ ਸੀਨੀਅਰ ਨੂੰ ਦਿੱਤੀ ਸ਼ਾਨਦਾਰ ਵਿਦਾਈ
Publish Date: Sat, 14 Feb 2026 05:21 PM (IST)
Updated Date: Sat, 14 Feb 2026 05:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਜੀਟੀਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲੋਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਨਦਾਰ ਵਿਦਾਈ ਦਿੱਤੀ ਗਈ। ਸਮਾਗਮ ਦੀ ਸੁਰੂਆਤ ਜੂਨੀਅਰਾਂ ਵੱਲੋਂ ਸੀਨਅਰ ਦੇ ਨਿੱਘੇ ਸਵਾਗਤ ਅਤੇ ਸ਼ਬਦ ਗਾਇਨ ਨਾਲ ਹੋਈ। ਇਸ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਯਾਦਗਾਰ ਅਨੁਭਵ ਸਾਂਝੇ ਕੀਤੇ ਅਤੇ ਸਕੂਲ ’ਚ ਬਿਤਾਏ ਯਾਦਗਾਰੀ ਤੇ ਸੋਹਣੇ ਪਲਾਂ ਨੂੰ ਯਾਦ ਕੀਤਾ। ਮਾਡਲਿੰਗ ਵਿ¤ਚ ਅਦੇਸ਼ਪ੍ਰੀਤ ਸਿੰਘ ਨੂੰ ਮਿਸਟਰ ਫੇਅਰਵੈੱਲ, ਮਨਜੋਤ ਕੌਰ ਨੂੰ ਮਿਸ ਫੇਅਰਵੈੱਲ, ਰਮਨਪ੍ਰੀਤ ਕੌਰ ਨੂੰ ਬਿਊਟੀਫੁਲ ਗਰਲ, ਜਸਕਰਨ ਸਿੰਘ ਨੂੰ ਸਟਾਈਲ ਆਈਕਨ, ਗੁਰਸਾਨ ਸਿੰਘ ਨੂੰ ਲੋਜਿਕ ਲੈਜੈਂਟ, ਸਿਮਰਨ ਨੂੰ ਗੋਲਡਨ ਹਾਰਟ, ਹਰਸਦੀਪ ਕੌਰ ਨੂੰ ਟੈਲੈਂਟ ਹਬ ਅਤੇ ਸਿਮਰਨਜੋਤ ਕੌਰ ਨੂੰ ਅਕੈਡਮਿਕ ਆਈਕਨ ਦੇ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।