ਪ੍ਰਸ਼ਾਸਨਿਕ ਅਣਗਹਿਲੀ ਦਾ ਸ਼ਿਕਾਰ ਹੋਏ ਪੱਤਰਕਾਰ: ਮੀਡੀਆ ਰੂਮ ਸਿਰਫ਼ ਦਿਖਾਵੇ ਲਈ? ਗਿਣਤੀ ਕੇਂਦਰਾਂ 'ਚ ਬੈਠਣ ਲਈ ਨਹੀਂ ਦਿੱਤੀ ਜਗ੍ਹਾ
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਕੀਤੀ ਗਈ। ਬੇਸ਼ਕ ਪੱਤਰਕਾਰਾਂ ਦੇ ਬੈਠਣ ਲਈ ਮੀਡੀਆ ਰੂਮ ਬਣਾਇਆ ਗਿਆ ਸੀ ਪਰੰਤੂ ਕਿਸੇ ਵੀ ਪੱਤਰਕਾਰ ਨੂੰ ਇਸ ਮੀਡੀਆ ਰੂਮ ਵਿੱਚ ਜਾਂਣ ਦੀ ਇਜਾਜ਼ਤ ਨਹੀਂ ਸੀ।
Publish Date: Fri, 29 May 2026 04:50 PM (IST)
Updated Date: Fri, 29 May 2026 04:52 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ - ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਕੀਤੀ ਗਈ। ਬੇਸ਼ਕ ਪੱਤਰਕਾਰਾਂ ਦੇ ਬੈਠਣ ਲਈ ਮੀਡੀਆ ਰੂਮ ਬਣਾਇਆ ਗਿਆ ਸੀ ਪਰ ਕਿਸੇ ਵੀ ਪੱਤਰਕਾਰ ਨੂੰ ਇਸ ਮੀਡੀਆ ਰੂਮ ਵਿੱਚ ਜਾਂਣ ਦੀ ਇਜਾਜ਼ਤ ਨਹੀਂ ਸੀ।
ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਬੇਸ਼ਕ ਪੱਤਰਕਾਰਾਂ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ ਜਾਰੀ ਕਾਰਡ ਦਿਖਾ ਕੇ ਉਹ ਗਿਣਤੀ ਕੇਂਦਰਾਂ ਵਿੱਚ ਜਾ ਸਕਦੇ ਹਨ ਪਰ ਪੱਤਰਕਾਰਾਂ ਨੂੰ ਗਿਣਤੀ ਕੇਂਦਰਾਂ ਵਿੱਚ ਜਾਣ ਲਈ ਵੀ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਸਬੰਧੀ ਐਸਡੀਐਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਫੋਨ ਨਹੀਂ ਚੁੱਕਿਆ। ਪੱਤਰਕਾਰਾਂ ਨੇ ਕਿਹਾ ਜੇਕਰ ਪੱਤਰਕਾਰਾਂ ਨੂੰ ਮੀਡੀਆ ਰੂਮ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਤਾਂ ਇਹ ਮੀਡੀਆ ਨੂੰ ਬਣਾਇਆ ਕਿਉਂ ਗਿਆ ਸੀ।