ਪੁੱਡਾ ਇਨਕਲੇਵ ਦੇ ਕਲੱਬ ਮੈਂਬਰਾਂ ਵੱਲੋਂ ਫਰੈਂਡਸ਼ਿਪ ਤੇ ਡਮੋਕਰੇਟਿਵ ਗਰੁੱਪ ਦਾ ਸਮਰਥਨ
ਪੁੱਡਾ ਇੰਨਕਲੇਵ ਦੇ ਕਲੱਬ ਮੈਂਬਰਾਂ ਨੇ ਫਰੈਂਡਸ਼ਿਪ ਅਤੇ ਡਮੋਕਰੇਟਿਵ ਗਰੁੱਪ ਦੇ ਉਮੀਦਵਾਰਾਂ ਨੂੰ ਸਮਰਥਨ ਦਾ ਕੀਤਾ ਐਲਾਨ
Publish Date: Sat, 13 Dec 2025 07:42 PM (IST)
Updated Date: Sun, 14 Dec 2025 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਆਗਾਮੀ ਜਿਮਖਾਨਾ ਕਲੱਬ ਚੋਣਾਂ ਦੇ ਸੰਬੰਧ ਵਿੱਚ ਅੱਜ ਫਰੈਂਡਸ਼ਿਪ ਅਤੇ ਡੈਮੋਕਰੇਟਿਕ ਵਲੋਂ ਡਾ. ਹਰਸਿਮਰਨ ਸਿੰਘ ਤੁਲੀ, ਹਰਪ੍ਰੀਤ ਸਿੰਘ ਸੰਧੂ ਗਰੁੱਪ ਦੇ ਮੈਂਬਰਾਂ ਨੇ ਪੁੱਡਾ ਇਨਕਲੇਵ ਵਿਖੇ ਪਹੁੰਚ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ 60 ਤੋਂ ਵੱਧ ਇਕੱਠੇ ਹੋਏ ਪੁੱਡਾ ਇਨਕਲੇਵ ਵਾਸੀਆਂ ਨੇ ਸਮਰਥਨ ਦਾ ਐਲਾਨ ਕਰਦੇ ਹੋਏ ਆਏ ਹੋਏ ਕਲੱਬ ਉਮੀਦਵਾਰਾਂ ਨੂੰ ਯਕੀਨ ਦਿਵਾਇਆ ਕਿ ਅਗਾਮੀ 20 ਦਸੰਬਰ ਨੂੰ ਉਹਨਾਂ ਦੀ ਇੱਕ ਇੱਕ ਵੋਟ ਫਰੈਂਡਸ਼ਿਪ ਤੇ ਡੈਮੋਕਰੇਟਿਕ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੇਗੀ। ਇਸ ਮੌਕੇ ਡਾ. ਤੁਲੀ, ਸੰਧੂ ਅਤੇ ਕੇ.ਕੇ ਪੈਂਥੇ ਨੇ ਬੋਲਦਿਆਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਕਲੱਬ ਦੀ ਬੇਹਤਰੀ ਲਈ ਕੰਮ ਕਰਨਾ ਅਤੇ ਮੈਂਬਰਾਂ ਨੂੰ ਵਧੀਆ ਸੁਵਿਧਾਵਾਂ ਪ੍ਰਧਾਨ ਕਰਨਾ ਹੈ। ਜਿਸ ਲਈ ਉਹਨਾਂ ਦੀ ਸਮੁੱਚੀ ਟੀਮ ਸਦਾ ਹੀ ਵਚਨਬੱਧ ਰਹੇਗੀ। ਇਸ ਮੌਕੇ ਰੋਹਿਤ ਗੁਪਤਾ, ਮੋਹਿਤ ਢੋਡੀ, ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਇੰਜੀ. ਵਿਸ਼ਾਲ ਸਿੰਗਲਾ, ਸਾਹਿਲ ਖੰਨਾ ਤੋਂ ਇਲਾਵਾ ਗੁਰਦੇਵ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਥਿੰਦ, ਦਲਬੀਰ ਸਿੰਘ ਗਰੇਵਾਲ, ਅਸ਼ੌਕ ਰੋਣੀ, ਸਤਵਿੰਦਰ ਸਿੰਘ ਸੈਣੀ, ਇੰਦਰਜੀਤ ਸਿੰਘ ਗਿੱਲ, ਸੰਜੀਵ ਮਲਹੋਤਰਾ, ਰਾਮ ਪ੍ਰਕਾਸ਼ ਪੱਪਾ, ਪੰਕਜ ਸਚਦੇਵਾ, ਸੋਹਨ ਸਿੰਘ, ਡਾ.ਸ਼ਾਮ ਸੁੰਦਰ, ਵੀਨਸ ਜਿੰਦਲ, ਸਵਤੰਤਰ ਬਾਂਸਲ, ਬਿਕਰਮਜੀਤ ਸਿੰਘ ਭੁੱਲਰ, ਸਿਕੰਦਵੀਰ ਜਿੰਦਲ, ਡਾ. ਅੰਸ਼ਮਨ ਖਰਬੰਦਾ, ਦਿਨੇਸ਼ ਸਿੰਗਲਾ, ਪ੍ਰਵੇਸ਼ ਬਾਂਸਲ, ਡਾ. ਅਮਰਜੀਤ ਗਰੋਵਰ, ਵਰੁਨ ਸਿੰਗਲਾ, ਅਜੇ ਗੋਇਲ, ਤਨਦੀਪ ਚੰਨੀ, ਅੰਕੁਰ ਬਾਂਸਲ ਗੁਰਵਿੰਦਰ ਬਤਰਾ, ਖਜਾਨ ਗੋਇਲ, ਕੇਪੀਐੱਸ ਉਬਰਾਏ, ਅਰਸ਼ਦੀਪ ਚੰਨੀ, ਬਿਕਰਮ ਸ਼ਰਮਾ, ਨਾਰਾਇਣ ਦਾਸ, ਲਲਿਤ ਰਾਣਾ, ਜਤਿੰਦਰ ਨਰੂਲਾ ਆਦਿ ਹਾਜ਼ਰ ਸਨ।