ਸ਼੍ਰੀ ਸ਼੍ਰੀ ਆਨੰਦਮੂਰਤੀ ਦੀ 105ਵੀਂ ਜੈਅੰਤੀ ਸ਼ਰਧਾ ਨਾਲ ਮਨਾਈ
ਸ਼੍ਰੀ ਸ਼੍ਰੀ ਆਨੰਦਮੂਰਤੀ ਦੀ 105ਵੀਂ ਜਯੰਤੀ ਸ਼ਰਧਾ ਨਾਲ ਮਨਾਈ ਗਈ਼
Publish Date: Mon, 04 May 2026 04:28 PM (IST)
Updated Date: Mon, 04 May 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਨੰਦ ਮਾਰਗ ਪ੍ਰਚਾਰਕ ਸੰਘ, ਪਟਿਆਲਾ ਸ਼ਾਖਾ ਨੇ ਆਨੰਦ ਮਾਰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦਮੂਰਤੀ ਦੀ 105ਵੀਂ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਆਨੰਦ ਮਾਰਗ ਜਾਗ੍ਰਿਤੀ, ਮਨਾਈ। ਇਸ ਮੌਕੇ ਕੀਰਤਨ, ਧਿਆਨ ਅਤੇ ਆਨੰਦ ਵਾਣੀ ਪਾਠ ਕਰਵਾਇਆ ਗਿਆ। ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ (ਅਮੂਰਤ), ਪਟਿਆਲਾ ਨੇ ਇਕ ਛਬੀਲ ਲਗਾਈ ਤੇ ਨਾਰਾਇਣ ਸੇਵਾ ਕੀਤੀ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਇਸਦਾ ਮੁੱਖ ਉਦੇਸ਼ ਇੱਕ ਸੁੰਦਰ, ਮਜ਼ਬੂਤ ਅਤੇ ਨੈਤਿਕ ਮਨੁੱਖੀ ਸਮਾਜ ਦਾ ਨਿਰਮਾਣ ਕਰਨਾ ਹੈ। ਇਸ ਮੌਕੇ ਲੰਗਰ ਵੀ ਲਗਾਇਆ ਗਿਆ। ਪ੍ਰੋਗਰਾਮ ਰਜਨੀਸ਼ ਭਗਤੀ ਪ੍ਰਧਾਨ ਪਟਿਆਲਾ, ਪੰਜਾਬ ਕਮੇਟੀ ਦੇ ਪ੍ਰਧਾਨ ਸੁਰਜੀਤ, ਨੰਦ ਕਿਸ਼ੋਰ, ਧਰਮਵੀਰ, ਧਰਮਵੀਰ ਗਿੱਲ, ਪਰਮਜੀਤ, ਸਤੀਸ਼, ਪ੍ਰੇਮਕਾਂਤ, ਊਸ਼ਾ, ਇਕਬਾਲ, ਊਸ਼ਾ ਬਾਸੀ ਦੇ ਸਹਿਯੋਗ ਨਾਲ ਕੀਤਾ ਗਿਆ।