ਜਸਵਿੰਦਰ ਸਿੰਘ ਢੀਂਡਸਾ ਨੂੰ ਕੀਤਾ ਸਨਮਾਨਿਤ
ਜ਼ਸਵਿੰਦਰ ਸਿੰਘ ਢੀਂਡਸਾ ਨੂੰ ਸਨਮਾਨਿਤ ਕੀਤਾ
Publish Date: Sat, 19 Jul 2025 05:08 PM (IST)
Updated Date: Sat, 19 Jul 2025 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹਿਊਮਨ ਸਰਵਿਸ ਸੁਸਾਇਟੀ ਦੇ ਮੁੱਖ ਦਫ਼ਤਰ ਵਿੱਚ ਨਸ਼ੇ ਖ਼ਿਲਾਫ਼ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਟੀਮ ਵੱਲੋਂ ਪੰਜਾਬ ਵਿੱਚ ਨਸ਼ੇ ਖ਼ਿਲਾਫ਼, ਬੂਟਾ ਲਾਉਣਾ, ਮੈਡੀਕਲ ਕੈਂਪ ਲਾਉਣਾ, ਬਲੱਡ ਕੈਂਪ ਲਾਉਣਾ, ਗ਼ਰੀਬ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਕੰਮ ਕਰ ਰਹੀ ਹੈ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਪੰਜਾਬ ਪ੍ਰਧਾਨ ਹਿਊਮਨ ਸਰਵਿਸ ਸੁਸਾਇਟੀ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਬਹੁਤ ਹੀ ਇਮਾਨਦਾਰ, ਸੂਝਵਾਨ ਤੇ ਬਹੁਤ ਹੀ ਵਧੀਆ ਪੁਲਿਸ ਅਫਸਰ ਹਨ। ਇਸ ਮੌਕੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਬੋਕਸਰ ਸੂਰਜ ਸ਼ਰਮਾ, ਸਾਹਿਲ ਸ਼ਰਮਾ ਰਾਜੇਸਵਰ, ਜ਼ਸਵੀਰ ਪਾਲ, ਡਾ. ਸੁਸ਼ੀਲ ਮਸੀਂਹ, ਕਿਰਨ ਠਾਕੁਰ, ਬੌਬੀ, ਕ੍ਰਿਸ਼ਨਾ, ਧਰਮਿੰਦਰ ਬ੍ਰਿਜਮੋਹਨ, ਹਰੀਓਮ ਤੇ ਹੋਰ ਪਤਵੰਤੇ ਮੌਜੂਦ ਸਨ।