ਜਸਵੰਤ ਘੁੰਮਣ ਦੀਆਂ ਅਸਥੀਆਂ ਦੱਬ ਕੇ ਲਗਾਇਆ ਫਲਦਾਰ ਬੂਟਾ
ਸਵ.ਜਸਵੰਤ ਸਿੰਘ ਘੁੰਮਣ ਦੀਆਂ ਅਸਥੀਆਂ ਦੱਬ ਕੇ ਲਗਾਇਆ ਫਲਦਾਰ ਬੂਟਾ
Publish Date: Mon, 27 Apr 2026 04:30 PM (IST)
Updated Date: Mon, 27 Apr 2026 04:34 PM (IST)
ਗੁਰਦੀਪ ਟਿਵਾਣਾ, ਪੰਜਾਬੀ ਜਾਗਰਣ, ਭਾਦਸੋਂ : ਬੀਤੇ ਦਿਨੀ ਉਘੇ ਸਮਾਜ ਸੇਵੀ ਜਸਵੰਤ ਸਿੰਘ ਘੁੰਮਣ (73) ਸਾਲਾ ਦਾ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੀ ਫੁੱਲਾ ਦੀ ਰਸਮ ਕਰਕੇ ਉਨ੍ਹਾਂ ਦਾ ਅੰਗੀਠਾ ਖੇਤ ਵਿਚ ਦੱਬ ਕੇ ਉਸ ਜਗ੍ਹਾ ਦੇ ਉੱਪਰ ਫਲਦਾਰ ਬੂਟਾ ਲਗਾਇਆ ਅਤੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਜਾਣਕਾਰੀ ਦਿੰਦੇ ਹੋਏ ਸਵ.ਜਸਵੰਤ ਸਿੰਘ ਘੁੰਮਣ ਦੇ ਸਪੁੱਤਰ ਧਰਮਜੀਤ ਸਿੰਘ, ਭਤੀਜੇ ਸੁੱਖ ਘੁੰਮਣ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਹਮੇਸ਼ਾ ਸਮਾਜ ਸੇਵਾ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦਾ ਹਮੇਸ਼ਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਜਸਵੰਤ ਸਿੰਘ ਦਾ ਟੀਚਾ ਸੀ ਕਿ ਉਨ੍ਹਾਂ ਦੇ ਮਰਨ ਉਪਰੰਤ ਅੰਗੀਠਾ ਖੇਤ ਵਿਚ ਦੱਬ ਕੇ ਉਸ ਤੇ ਫਲਦਾਰ ਬੂਟਾ ਲਗਾਇਆ ਜਾਵੇ। ਇਸ ਦੌਰਾਨ ਸਰਪੰਚ ਬਲਵਿੰਦਰ ਸਿੰਘ ਕੰਗ ਸਰਪੰਚ,ਬਿੱਲੂ ਭਲਵਾਨ ਚਾਸਵਾਲ, ਭਲਵਾਨ ਅਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਮਾਨ, ਅਵਜੀਤ ਸਿੰਘ, ਨਵਜੀਤ ਸਿੰਘ, ਲਖਵਿੰਦਰ ਸਿੰਘ, ਕਰਨ ਸਿੰਘ ਵੀ ਹਾਜ਼ਰ ਸਨ।