ਚੇਅਰਮੈਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ
Publish Date: Sun, 26 Apr 2026 05:57 PM (IST)
Updated Date: Sun, 26 Apr 2026 06:01 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਬਜ਼ੁਰਗਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਮ ਆਦਮੀ ਪਾਰਟੀ ਵਿਰਾਸਤ ਸੇਵਾ ਸੰਗਠਨ ਦੇ ਸਟੇਟ ਸੈਕਟਰੀ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਨਗਰ ਤੋਂ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੇ ਰਾਮ ਤੀਰਥ ਦੇ ਦਰਸ਼ਨਾਂ ਲਈ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਰਾਹੀਂ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਅਤੀ ਸ਼ਲਾਘਾਯੋਗ ਹੈ ਕਿਉਂਕਿ ਵੱਡੀ ਗਿਣਤੀ ਵਿਚ ਉਹ ਬਜ਼ੁਰਗ ਇਸ ਯਾਤਰਾ ਦਾ ਲਾਹਾ ਲੈ ਰਹੇ ਹਨ ਜੋ ਅੱਜ ਤੱਕ ਕਦੇ ਵੀ ਕਿਸੇ ਨਾ ਕਿਸੇ ਮਜਬੂਰੀ ਕਾਰਨ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ। ਇਸ ਮੌਕੇ ਸਰਪੰਚ ਰਣਜੀਤ ਸਿੰਘ ਜੱਜ, ਬਲਵੀਰ ਸਿੰਘ ਠੇਕੇਦਾਰ ਪੰਚ, ਮਾ. ਦਰਸ਼ਨ ਸਿੰਘ ਮੋਹਲਗੁਆਰਾ, ਬੀਬੀ ਸੁਰਿੰਦਰ ਕੌਰ ਸਾਬਕਾ ਸਰਪੰਚ, ਕਰਮਜੀਤ ਕੌਰ ਪੰਚ, ਜੋਰਾ ਸਿੰਘ ਕੌਲ ਪੰਚ, ਖੁਸ਼ੀ ਮੁਹੰਮਦ ਸਾਬਕਾ ਪੰਚ, ਜਗਦੇਵ ਸਿੰਘ, ਬਲਵੀਰ ਸਿੰਘ ਗਰੇਵਾਲ, ਧੀਰਜ ਠਾਕੁਰ, ਨੀਟੂ ਸ਼ਰਮਾ, ਹੈਪੀ ਅਰੋੜਾ, ਸੁਖਜੀਤ ਸਿੰਘ ਹਾਂਸ, ਵਿੱਕੀ ਗਿਲਾਸ ਹਾਊਸ, ਉੱਤਮ ਸਿੰਘ, ਸੱਮਣ ਸਿੰਘ, ਡਾ. ਰਾਮ ਸਿੰਘ, ਜੰਗ ਸਿੰਘ ਫਤਿਹਪੁਰ, ਜਸਕਰਨਵੀਰ ਸਿੰਘ ਤੇਜੇ, ਹਰਜੀਤ ਸਿੰਘ ਹੈਪੀ, ਗੁਰਦੀਪ ਸਿੰਘ ਦੀਪ, ਹਰਪ੍ਰੀਤ ਸਿੰਘ ਚੌਹਾਨ, ਮਹਿੰਦਰ ਸਿੰਘ ਝੱਲ, ਕਰਨੈਲ ਸਿੰਘ, ਗੋਲੂ ਪ੍ਰਧਾਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।