ਸਿਮਰਨਦੀਪ ਕੌਰ ਨੇ 15ਵਾਂ ਸਥਾਨ ਹਾਸਲ ਕਰਕੇ ਮਾਣ ਵਧਾਇਆ : ਸੋਹੀਆਂ
ਸਿਮਰਨਦੀਪ ਕੌਰ ਨੇ 15ਵਾਂ ਸਥਾਨ ਹਾਸਲ ਕਰਕੇ ਮਾਣ ਵਧਾਇਆ: ਸੋਹੀਆਂ , ਲਾਲਕਾ
Publish Date: Mon, 09 Mar 2026 06:11 PM (IST)
Updated Date: Mon, 09 Mar 2026 06:15 PM (IST)
ਫੋਟੋ 9ਪੀਟੀਐਲ: 19 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਈ.) ਦੀ ਪ੍ਰੀਖਿਆ ਚ ਪੰਜਾਬ ਭਰ ’ਚ ਪਹਿਲਾ ਤੇ ਦੇਸ਼ ਚ 15ਵਾਂ ਸਥਾਨ ਕਰਨ ਵਾਲੀ ਨਾਭਾ ਹਲਕੇ ਦੇ ਪਿੰਡ ਬਿਰੜਵਾਲ ਦੇ ਕਿਸਾਨ ਕੁਲਦੀਪ ਸਿੰਘ ਦੀ ਹੋਣਹਾਰ ਧੀ ਸਿਮਰਨਦੀਪ ਕੌਰ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਚੇਅਰਮੈਨ ਜੱਸੀ ਸੋਈਆਂ ਵਾਲਾ ਅਤੇ ਮੱਖਣ ਸਿੰਘ ਲਾਲਕਾ ਹਲਕਾਂ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਧਾਈ ਦਿੱਤੀ ਅਤੇ ਇਲਾਕੇ ਦੀ ਇਸ ਹੋਣਹਾਰ ਧੀ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋ ਪਾਓ ਦੇ ਦੋਵੇਂ ਲੀਡਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਤੇ ਸਿਮਰਨਦੀਪ ਕੌਰ ਨੂੰ ਉਸਦੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਮੱਖਣ ਸਿੰਘ ਲਾਲਕਾ ਨੇ ਸਾਂਝੇ ਤੌਰ ’ਤੇ ਕਿਹਾ ਸਿਮਰਨਦੀਪ ਕੌਰ ਨੇ ਯੂ.ਪੀ.ਐਸ.ਸੀ ਪ੍ਰੀਖਿਆ ’ਚ ਅਵੱਲ ਰਹਿ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਦਿਆਂ ਨਾਭਾ ਹਲਕੇ ਦਾ ਮਾਣ ਵਧਾਇਆ ਹੈ।