ਮਹਾਰਾਜਾ ਜੱਸਾ ਸਿੰਘ ਦੀ ਸਥਾਪਿਤ ਕੀਤੀ ਜਾਵੇ ਵਿਸ਼ੇਸ਼ ਚੇਅਰ : ਕੈਂਥ
ਜੱਸਾ ਸਿੰਘ ਰਾਮਗੜੀਆ ਦੀ ਚੇਅਰ ਸਥਾਪਿਤ ਕਰਨ ਲਈ ਰਾਜਪਾਲ ਕਟਾਰੀਆਂ ਵੱਲੋਂ ਹਾਂ ਪੱਖੀ ਹੁੰਗਾਰਾ: ਕੈਂਥ
Publish Date: Mon, 18 May 2026 06:43 PM (IST)
Updated Date: Mon, 18 May 2026 06:45 PM (IST)

ਫੋਟੋ 18ਪੀਟੀਐਲ: 23 -ਚੇਅਰ ਸਥਾਪਿਤ ਕਰਨ ਲਈ ਰਾਜਪਾਲ ਕਟਾਰੀਆਂ ਵੱਲੋਂ ਹਾਂ ਪੱਖੀ ਹੁੰਗਾਰਾ : ਕੈਂਥ ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਅੱਜ ਦੇ ਸਮੇਂ ਵਿਚ ਪੰਜਾਬ ਨੂੰ ਫਿਰ ਤੋਂ ਉਹੀ ਏਕਤਾ, ਨੌਜਵਾਨ ਸ਼ਕਤੀ ਤੇ ਸਮਾਜਿਕ ਸਦਭਾਵਨਾ ਦੀ ਲੋੜ ਹੈ, ਜਿਸ ਦਾ ਸੰਦੇਸ਼ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਜੀਵਨ ਰਾਹੀਂ ਦਿੱਤਾ ਸੀ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪ੍ਰਗਟਾਏ। ਉਨ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਕੋਲ ਅਪੀਲ ਕਰਦਿਆਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਨਾਮ ’ਤੇ ਪੰਜਾਬ ਦੀ ਕਿਸੇ ਯੂਨੀਵਰਸਿਟੀ ’ਚ ਇਕ ਵਿਸ਼ੇਸ਼ ਚੇਅਰ ਸਥਾਪਿਤ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੇ ਜੀਵਨ, ਇਤਿਹਾਸ ਤੇ ਵਿਰਾਸਤ ਨਾਲ ਸਬੰਧਤ ਖੋਜ ਅਤੇ ਦਸਤਾਵੇਜ਼ੀਕਰਨ ਨੂੰ ਪ੍ਰੋਤਸਾਹਨ ਮਿਲ ਸਕੇ। ਕੈਂਥ ਨੇ ਕਿਹਾ ਕਿ ਇਹ ਉਪਰਾਲਾ ਨਾ ਸਿਰਫ਼ ਰਾਮਗੜ੍ਹੀਆ ਭਾਈਚਾਰੇ ਲਈ, ਸਗੋਂ ਪੰਜਾਬ ਤੇ ਦੇਸ਼ ਦੀ ਇਤਿਹਾਸਕ ਚੇਤਨਾ ਨੂੰ ਮਜ਼ਬੂਤ ਕਰਨ ਲਈ ਵੀ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਦੌਰਾਨ, ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਉਨ੍ਹਾਂ ਦੀ ਇਹ ਮੰਗ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਉਨ੍ਹਾਂ ਤੱਕ ਪਹੁੰਚਾਏ ਜਾਣ, ਤਾਂ ਜੋ ਜਲਦ ਹੀ ਪੰਜਾਬ ਦੇ ਕਿਸੇ ਸਿੱਖਿਆ ਸੰਸਥਾਨ ਵਿਚ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਨਾਮ ’ਤੇ ਚੇਅਰ ਸਥਾਪਿਤ ਕਰਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਸਕੇ। ਕੈਂਥ ਨੇ ਕਿਹਾ ਰਾਜਪਾਲ ਕਟਾਰੀਆ ਵੱਲੋਂ ਇਸ ਸਬੰਧੀ ਹਾਂ ਪੱਖੀ ਹੁੰਗਾਰਾ ਮਿਲਿਆ ਹੈ।