ਜਸਮੀਤ ਕੌਰ ਨੇ 97 ਫ਼ੀਸਦੀ ਅੰਕ ਲੈ ਕੇ ਸੂਬੇ ’ਚੋਂ 16ਵਾਂ ਰੈਂਕ ਕੀਤਾ ਹਾਸਲ
ਜਸਮੀਤ ਕੌਰ ਨੇ 97 ਪ੍ਰਤੀਸ਼ਤ ਨੰਬਰ ਲੈ ਕੇ ਪੂਰੇ ਪੰਜਾਬ ਵਿੱਚ 16ਵਾਂ ਰੈਂਕ ਕੀਤਾ ਹਾਸਲ
Publish Date: Wed, 13 May 2026 04:45 PM (IST)
Updated Date: Wed, 13 May 2026 04:48 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ’ਚ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਦੀ ਕਮਰਸ ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਨੈਬ ਸਿੰਘ ਵਾਸੀ ਮਸ਼ੀਂਗਣ ਇਸ ਸਾਲ ਮੈਰਿਟ ਵਿਚ ਰਹੀ। ਇਸ ਵਿਦਿਆਰਥਣ ਨੇ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿਚ 97 ਪ੍ਰਤੀਸ਼ਤ ਨੰਬਰ ਲੈ ਕੇ ਪੂਰੇ ਪੰਜਾਬ ਵਿਚ 16ਵੇਂ ਰੈਂਕ ਤੇ ਰਹੀ। ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਵਿੱਚ ਲਗਾਤਾਰ ਦੂਜੇ ਸਾਲ ਸਕੂਲ ਵਿੱਚ ਵਿਦਿਆਰਥੀ ਦੀ ਮੈਰਿਟ ਆਈ ਹੈ। ਇਸ ਲਈ ਪ੍ਰਿੰਸੀਪਲ ਸੁਧੀਰ ਕੁਮਾਰ ਅਤੇ ਉਨ੍ਹਾਂ ਦਾ ਸਮੂਹ ਸਟਾਫ ਵਧਾਈ ਦਾ ਪਾਤਰ ਹੈ। ਇਸ ਮੌਕੇ ਤੇ ਬੋਲਦਿਆਂ ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਅਤੇ ਸਵਿੰਦਰ ਕੌਰ ਧੰਜੂ ਨੇ ਮੈਰਿਟ ਵਿਚ ਆਉਣ ਵਾਲੀ ਵਿਦਿਆਰਥਣ, ਉਸਦੇ ਮਾਤਾ ਪਿਤਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਸਟਾਫ ਅਤੇ ਸਕੂਲ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਵਿਚ ਸਕੂਲ ਲਗਾਤਾਰ ਤਰੱਕੀ ਦੀਆਂ ਰਾਹਾਂ ਤੇ ਵਧ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਕਿਹਾ ਕਿ ਇਸ ਮੈਰਿਟ ਅਤੇ ਸ਼ਾਨਦਾਰ ਰਿਜ਼ਲਟ ਦਾ ਸਿਹਰਾ ਮੇਰੇ ਸਟਾਫ ਮੈਂਬਰਾਂ ਅਤੇ ਬੱਚਿਆਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਅਣਥੱਕ ਮਿਹਨਤ ਕਰਕੇ ਇਹ ਸ਼ਾਨਦਾਰ ਨਤੀਜਾ ਸੰਭਵ ਹੋ ਪਾਇਆ ਹੈ। ਅੰਤ ਵਿਚ ਉਨਾਂ ਨੇ ਸਕੂਲ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਮਾਪੇ, ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਮਰ ਸਿੰਘ, ਮਨੀਸ਼ ਰਾਜ, ਵਿਜੈ ਕੁਮਾਰ, ਸੁਰਿੰਦਰ ਪਾਲ, ਅਰਵਿੰਦਰ ਕੌਰ, ਨਵਦੀਪ ਕੌਰ ਧਰਮਪਾਲ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਕੁਮਾਰ, ਰਵਿੰਦਰ ਸਿੰਘ ਸੈਣੀ, ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ।