ਸੂਬੇ ਦੇ ਲੋਕ ਬਦਲਾਅ ਚਾਹੁੰਦੇ : ਸ਼ੇਖਪੁਰਾ
ਆਉਂਦੀਆਂ ਵਿਭਾਨ ਸਭਾ ਚੋਣਾਂ ’ਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨੀ ਤੈਅ: ਜਰਨੈਲ ਸਿੰਘ ਸ਼ੇਖਪੁਰਾ
Publish Date: Mon, 16 Mar 2026 06:06 PM (IST)
Updated Date: Mon, 16 Mar 2026 06:10 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਬੀਤੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਭਾਜਪਾ ਯੁਵਾ ਮੋਰਚਾ ਪਟਿਆਲਾ ਉੱਤਰੀ ਪ੍ਰਧਾਨ ਜਰਨੈਲ ਸਿੰਘ ਸ਼ੇਖਪੁਰਾ ਨੇ ਵੱਡੀ ਗਿਣਤੀ ’ਚ ਆਪਣੇ ਸਮਰਥਕਾਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਲੋਕਾਂ ਦਾ ਸੈਲਾਬ ਮੋਗਾ ਵਿਖੇ ਆਇਆ ਹੈ ਉਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਬਦਲਾਵ ਚਾਹੁੰਦੇ ਹਨ। ਇਸ ਲੋਕਾਂ ਦੇ ਸੈਲਾਬ ਨੂੰ ਦੇਖ ਕੇ ਸਾਬਤ ਹੁੰਦਾ ਹੈ ਕਿ 2007 ਵਿਚ ਪੰਜਾਬ ਵਿਚ ਭਾਜਪਾ ਸਰਕਾਰ ਬਣਨੀ ਤੈਅ ਹੈ। ਗੱਲਬਾਤ ਦੌਰਾਨ ਜਰਨੈਲ ਸਿੰਘ ਸ਼ੇਖਪੁਰਾ ਨੇ ਕਿਹਾ ਕਿ ਪੰਜਾਬ ਦਾ ਖਰਾਬ ਮਾਹੌਲ ਅਤੇ ਪੰਜਾਬ ਸਿਰ ਚਡ਼ਿਆ ਹੋਇਆ ਕਰਜ਼ਾ ਇਸ ਨੂੰ ਸਿਰਫ ਭਾਜਪਾ ਦੀ ਸਰਕਾਰ ਹੀ ਹੱਲ ਕਰ ਸਕਦੀ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਯੂ.ਪੀ. ਵਿਖੇ ਵੀ ਗੈਂਗਵਾਰ ਦਾ ਬਹੁਤ ਦਬਦਬਾ ਹੁੰਦਾ ਸੀ ਜਿਵੇਂ ਹੀ ਉਥੇ ਭਾਜਪਾ ਦੀ ਸਰਕਾਰ ਬਣੀ ਉਥੋਂ ਗੈਂਗਵਰਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਗਿਆ ਅਤੇ ਯੂ.ਪੀ. ਨੂੰ ਸਮਾਰਟ ਅਤੇ ਕਾਰੋਬਾਰੀ ਸਟੇਟ ਬਣਾਇਆ ਗਿਆ। ਉਸੇ ਤਰ੍ਹਾਂ ਗੁਆਂਢੀ ਸੂਬਾ ਹਰਿਆਣਾ ਵਿਖੇ ਵੀ ਹਰਿਆਣਾ ਵਾਸੀਆਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸਭ ਚੀਜ਼ਾਂ ਨੂੰ ਵੇਖਦੇ ਹੋਏ ਆਸ ਹੈ ਕਿ ਇਸ ਵਾਰ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਕੇ ਪੰਜਾਬ ਨੂੰ ਵਿਕਾਸ ਪੱਖੋਂ ਮੋਹਰੀ ਸੂਰਾ ਬਣਾਏਗੀ।