ਜਨਗਣਨਾ ਫਾਰਮ ’ਚ ਦਲਿਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਗਲਤ
ਜਨਗਣਨਾ ਫਾਰਮ ਵਿੱਚ ਦਲਿਤਾਂ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਗਲਤ
Publish Date: Fri, 08 May 2026 06:59 PM (IST)
Updated Date: Fri, 08 May 2026 06:59 PM (IST)
ਫੋਟੋ 8ਪੀਟੀਐਲ: 28 ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ ਪਾਤੜਾਂ : ਜਨਗਣਨਾ ਫਾਰਮ ਵਿਚ ਵਾਲਮੀਕਿ ਅਤੇ ਮਜ੍ਹਬੀ ਭਾਈਚਾਰੇ ਲਈ ਵਰਜਿਤ ਸ਼ਬਦ ਸ਼ਾਮਲ ਕਰਨਾ ਬਹੁਤ ਹੀ ਗਲਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸਸੀ ਐਂਡ ਬੀਸੀ. ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਰਾਮ ਸੁਤਰਾਣਾ ਨੇ ਕੀਤਾ। ਮੁਲਾਜ਼ਮ ਆਗੂ ਸ਼ੁਤਰਾਣਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਮਰਦਮਸ਼ੁਮਾਰੀ 2027 ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਫਾਰਮ ਵਿਚ ਜੋ ਕਾਲਮ ਬਣਾਏ ਗਏ ਹਨ ਉਨ੍ਹਾਂ ਵਿਚ ਭਾਈਚਾਰੇ ਪ੍ਰਤੀ ਜੋ ਸ਼ਬਦ ਵਰਤੇ ਗਏ ਹਨ, ਉਹ ਵਰਜਿਤ ਸ਼ਬਦ ਵਰਤੇ ਗਏ ਹਨ ਜੋ ਕਿ ਬਿਲਕੁੱਲ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਫਾਰਮ ਵਿਚ ਜਾਤੀ ਕਾਲਮ ਭਰਨ ਲਈ ਅਨੂਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਅਤੇ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਪਾਬੰਦੀਸ਼ੁਦਾ ਸ਼ਬਦ ਦਰਜ ਕਰਕੇ ਮਜ਼੍ਹਬੀ ਸਿੱਖਾਂ ਤੇ ਵਾਲਮੀਕਿ ਸਮਾਜ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਸਬੰਧਤ ਵਿਭਾਗ ਨੂੰ ਅਪੀਲ ਕਰਦਿਆ ਕਿਹਾ ਕਿ ਤੁਰੰਤ ਜਨਗਣਨਾ ਫਾਰਮ ’ਚੋਂ ਗਲਤ ਸ਼ਬਦਾਂ ਨੂੰ ਹਟਾਇਆ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ।