ਔਰਤਾਂ ਨੂੰ 1000 ਰੁਪਈਆ ਦੇਣ ਦੇ ਐਲਾਨ ’ਤੇ ਜਾਗੋ ਕੱਢੀ
ਔਰਤਾਂ ਨੂੰ 1000 ਰੁਪਈਆ ਦੇਣ ਦੇ ਐਲਾਨ ’ਤੇ ਜਾਗੋ ਕੱਢੀ
Publish Date: Sun, 15 Mar 2026 05:53 PM (IST)
Updated Date: Sun, 15 Mar 2026 05:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹਮਾਯੂਪੁਰ ਵਿਖੇ ਕੌਂਸਲਰ ਆਸ਼ਾ ਰਾਣੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀਆਂ ਵਲੰਟੀਅਰਾਂ ਨੇ ਜਾਗੋ ਕੱਢੀ। ਆਸ਼ਾ ਰਾਣੀ ਅਤੇ ਐਡਵੋਕੇਟ ਰੀਨਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ ਜਿਸ ਨਾਲ ਸੂਬੇ ਭਰ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗਠਨ ਇੰਚਾਰਜ ਗੁਰਮੀਤ ਬਾਜਵਾ, ਰਮੇਸ਼ ਕੁਮਾਰ ਸੋਨੂੰ, ਬਲਜਿੰਦਰ ਗੋਲਾ, ਮੋਹਿਤ ਸੂਦ, ਪਵੇਲ ਹਾਡਾ ਮੌਜੂਦ ਸਨ।