ਜਗਦੀਸ਼ ਸਿੰਘ ਨੇ ਕਾਲਜ ’ਚੋਂ ਲਈ ਸਵੈ-ਇੱਛਕ ਵਿਦਾਇਗੀ
ਜਗਦੀਸ਼ ਸਿੰਘ ਨੇ ਕਾਲਜ ’ਚੋਂ ਲਈ ਸਵੈ-ਇੱਛਕ ਵਿਦਾਇਗੀ
Publish Date: Wed, 29 Apr 2026 04:37 PM (IST)
Updated Date: Thu, 30 Apr 2026 04:05 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਬਾਬਾ ਨਾਨਕ ਐਜੁਕੇਸ਼ਨ ਸੁਸਾਇਟੀ ਦੇ ਚੈਅਰਮੈਨ ਇੰਦਰਜੀਤ ਸਿੰਘ ਜੇਜੀ ਅਤੇ ਡਾਇਰੈਕਟਰ ਹਰਮਨ ਜੇਜੀ ਵੱਲੋਂ ਚਲਾਏ ਜਾ ਰਹੇ ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਪ੍ਰਿੰਸੀਪਲ ਪ੍ਰੋ. ਅਮਨਦੀਪ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਿੱਦਿਅਕ ਸੰਸਥਾ ਵਿਚੋਂ ਸੰਗੀਤ ਵਿਭਾਗ ਦੇ ਮੁੱਖੀ ਪ੍ਰੋ. ਜਗਦੀਸ਼ ਸਿੰਘ ਨੇ ਆਪਣੇ ਚੰਗੇਰੇ ਭਵਿੱਖ ਨੂੰ ਹੋਰ ਬਿਹਤਰ ਬਣਾਉਣ ਲਈ ਕਾਲਜ ਵਿਚੋਂ ਸਵੈ-ਇੱਛਕ ਵਿਦਾਇਗੀ ਲੈ ਲਈ ਹੈ। ਜ਼ਿਕਰਯੋਗ ਹੈ ਕਿ ਪ੍ਰੋ.ਜਗਦੀਸ਼ ਸਿੰਘ ਨਿਰਵਿਘਨ ਪੰਜ ਸਾਲਾਂ ਤੋਂ ਇਸ ਕਾਲਜ ਵਿੱਚ ਸੇਵਾਵਾ ਨਿਭਾ ਰਹੇ ਸਨ। ਵਾਇਸ ਪ੍ਰਿੰਸੀਪਲ ਪ੍ਰੋ. ਹਰਦੀਪ ਸਿੰਘ ਅਤੇ ਕਾਲਜ ਸੁਪਰਡੈਂਟ ਜਸਵਿੰਦਰ ਸਿੰਘ ਦੁਆਰਾ ਉਨ੍ਹਾਂ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਕਾਮਨਾ ਕੀਤੀ ਗਈ। ਅਖੀਰ ਵਿੱਚ ਸਮੂਹ ਪ੍ਰੋ. ਸਾਹਿਬਾਨਾਂ ਅਤੇ ਸੰਗੀਤ ਦੇ ਵਿਦਿਆਰਥੀਆਂ ਦੁਆਰਾ ਸੇਜਲ ਅੱਖਾਂ ਨਾਲ ਪ੍ਰੋਫੈਸਰ ਜਗਦੀਸ਼ ਸਿੰਘ ਨੂੰ ਵਿਦਾਇਗੀ ਦਿੰਦਿਆਂ ਸਨਮਾਨਿਤ ਕੀਤਾ ਗਿਆ।