ਜਗਬੀਰ ਸਲਾਣਾ ਬਣੇ ਤੀਸਰੀ ਵਾਰ ਬਲਾਕ ਕਾਂਗਰਸ ਦੇ ਪ੍ਰਧਾਨ
ਜਗਬੀਰ ਸਿੰਘ ਸਲਾਣਾ ਬਣੇ ਤੀਸਰੀ ਵਾਰ ਬਲਾਕ ਕਾਂਗਰਸ ਦੇ ਪ੍ਰਧਾਨ
Publish Date: Fri, 10 Apr 2026 05:21 PM (IST)
Updated Date: Fri, 10 Apr 2026 05:23 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅਤੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੇ ਯਤਨਾਂ ਸਦਕਾ ਜਗਵੀਰ ਸਿੰਘ ਸਲਾਣਾ ਨੂੰ ਬਲਾਕ ਕਾਂਗਰਸ ਅਮਲੋਹ ਦਾ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਤੇ ਅੱਜ ਕਾਂਗਰਸ ਦਫ਼ਤਰ ਅਮਲੋਹ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਸਿਰੋਪਾਉ ਭੇਂਟ ਕਰਦੇ ਹੋਏ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ ਗਈ। ਇਸ ਮੌਕੇ ਜਗਵੀਰ ਸਿੰਘ ਸਲਾਣਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹਰਚੰਦ ਸਿੰਘ ਸਮਸਪੁਰ, ਮਹਿੰਦਰ ਪਜਨੀ, ਰਾਕੇਸ਼ ਕੁਮਾਰ ਗੋਗੀ, ਹੈਪੀ ਸੂਦ, ਹਰਨੈਲ ਸਿੰਘ ਰਾਮਗੜ੍ਹ, ਬਲਜੀਤ ਸਿੰਘ ਮਰਾਰੜੂ, ਜਗਦੀਸ਼ ਸਿੰਘ ਦੀਸ਼ਾ ਸੌਟੀ, ਬਲਵੀਰ ਸਿੰਘ ਮਿੰਟੂ, ਜਸਵੰਤ ਸਿੰਘ ਖਨਿਆਣ, ਰਾਜਵਿੰਦਰ ਸਿੰਘ ਘੁਟੀਡ, ਕੌਂਸਲਰ ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ ਅੰਨੀਆਂ, ਸ਼ਸ਼ੀ ਸ਼ਰਮਾ, ਗੁਰਬਚਨ ਕਾਹਨਪੁਰਾ ਲਵਪ੍ਰੀਤ ਕਾਹਨਪੁਰਾ, ਭੂਸਣ ਸ਼ਰਮਾ, ਲਾਲ ਚੰਦ ਕਾਲਾ, ਪ੍ਰਦੀਪ ਕੁਮਾਰ ਲੱਕੀ, ਬਲਜਿੰਦਰ ਘੁੱਕਰੀ, ਸੁੱਖਾ ਖੁੰਮਣਾ, ਸੋਨੀ ਰਤਨਪਾਲੋ, ਸੁੱਖ ਰਾਏਪੁਰ, ਪੀ ਏ ਮਨਪ੍ਰੀਤ ਸਿੰਘ ਮਿੰਟਾ ਮੌਜੂਦ ਸਨ।