ਭਾਰਤੀ ਰਾਸ਼ਟਰੀ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਵਿਕਾਸ ਕੇਂਦਰ ਦਾ ਦੌਰਾ
ਭਾਰਤੀ ਰਾਸ਼ਟਰੀ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਵਿਸ਼ੇਸ਼ ਬੱਚਿਆਂ ਦੇ ਵਿਕਾਸ ਕੇਂਦਰ ਦਾ ਦੌਰਾ
Publish Date: Tue, 10 Mar 2026 06:02 PM (IST)
Updated Date: Tue, 10 Mar 2026 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਕਨਫੈਡਰੇਸ਼ਨ ਫ਼ਾਰ ਚੈਲੈਂਜਡ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਬੱਚਿਆਂ ਦੇ ਵਿਕਾਸ ਡੇ ਕੇਅਰ ਕੇਂਦਰ ਵਿੱਚ ਰੋਟੇਰੀਅਨ ਅਤੇ ਭਾਰਤੀ ਰਾਸ਼ਟਰੀ ਰੈੱਡ ਕ੍ਰਾਸ ਸੋਸਾਇਟੀ ਦੇ ਮੈਂਬਰ ਨਕੇਸ਼ ਜਿੰਦਲ ਨੇ ਸੀਨੀਅਰ ਸਿਟੀਜ਼ਨ ਮੈਂਬਰਾਂ ਨਾਲ ਮਿਲ ਕੇ ਦੌਰਾ ਕੀਤਾ। ਇਸ ਦੌਰਾਨ ਪ੍ਰੋਜੈਕਟ ਨੂੰ ਚਲਾਉਣ ’ਚ ਆ ਰਹੀਆਂ ਮੁਸ਼ਕਲਾਂ ਅਤੇ ਲੋੜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਨਕੇਸ਼ ਜਿੰਦਲ ਨੇ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਬਣ ਰਹੇ ਬੇਸਮੈਂਟ ਹਾਲ ਅਤੇ ਕੇਂਦਰ ਨੂੰ ਚਲਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਸੰਸਥਾ ਨਾਲ ਹਮੇਸ਼ਾ ਜੁੜੇ ਰਹਿਣਗੇ ਅਤੇ ਪ੍ਰੋਜੈਕਟ ਲਈ ਆਪਣੇ ਵੱਲੋਂ ਹਰ ਸੰਭਵ ਮਦਦ ਕਰਨਗੇ, ਨਾਲ ਹੀ ਹੋਰ ਦਾਨੀ ਸੱਜਣਾਂ ਨੂੰ ਵੀ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਬੱਚਿਆਂ ਨੂੰ ਫਲ ਵੰਡੇ। ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਨਕੇਸ਼ ਜਿੰਦਲ ਨੂੰ ਮਿਲ ਰਹੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮਨਮੋਹਨ ਜਰਗਰ, ਮੰਧੀਰ ਮੋਹਨ, ਕ੍ਰਿਸ਼ਨ ਕੁਮਾਰ ਵਰਮਾ, ਅਨੀਲ ਕੁਮਾਰ, ਜੈ ਕਿਸ਼ਨ ਕਸ਼ਯਪ, ਸੰਜੀਵ ਦੁੱਗਲ, ਰਮੇਸ਼ ਕੁਮਾਰ ਸੀਆਰ ਅਤੇ ਰਾਜਵੀਰ ਕੋਰ ਆਦਿ ਮੌਜੂਦ ਰਹੇ।