ਸਰਹਿੰਦ ’ਚ ਆਮਦਨ ਕਰ ਵਿਭਾਗ ਨੇ ਸੈਮੀਨਾਰ ਕਰਵਾਇਆ
ਸਰਹਿੰਦ ’ਚ ਆਮਦਨ ਕਰ ਵਿਭਾਗ ਨੇ ਸੈਮੀਨਾਰ ਕਰਵਾਇਆ
Publish Date: Tue, 03 Mar 2026 04:44 PM (IST)
Updated Date: Tue, 03 Mar 2026 04:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਆਮਦਨ ਕਰ ਵਿਭਾਗ ਸਰਹੰਦ ਵੱਲੋਂ ਪ੍ਰਿੰਸੀਪਲ ਕਮਿਸ਼ਨਰ ਪਟਿਆਲਾ ਹਰਜਿੰਦਰ ਸਿੰਘ ਆਈਆਰਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਦੀਪ ਕੁਮਾਰ ਆਈਆਰਐਸ ਅਡੀਸ਼ਨਲ ਕਮਿਸ਼ਨਰ ਆਫ਼ ਇਨਕਮ ਟੈਕਸ ਪਟਿਆਲਾ ਰੇਂਜ ਦੀ ਅਗਵਾਈ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਵਪਾਰੀਆਂ ਨੂੰ ਬਜਟ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਐਡਵਾਂਸ ਟੈਕਸ 15 ਮਾਰਚ 2026 ਤੋਂ ਪਹਿਲਾਂ ਜਮਾ ਕਰਾਉਣ ਦੀ ਹਿਦਾਇਤ ਕੀਤੀ ਗਈ, ਤਾਂ ਜੋ ਵਿਆਜ ਭਰਨ ਤੋਂ ਬਚਿਆ ਜਾ ਸਕੇ। ਵਪਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਪ੍ਰਦੀਪ ਕੁਮਾਰ ਗੋਇਲ ਵੱਲੋਂ ਦਿੱਤੇ ਗਏ। ਇਨਕਮ ਟੈਕਸ ਅਫ਼ਸਰ ਪਰਮਜੀਤ ਤੂਰ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਮੀਟਿੰਗ ਵਿਚ ਐਡਵੋਕੇਟ ਭਾਰਤ ਭੂਸ਼ਣ ਵਰਮਾ, ਸਾਧੂ ਰਾਮ ਭੱਟਮਾਜਰਾ ਜ਼ਿਲ੍ਹਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ, ਤਰਸੇਮ ਉੱਪਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਰਹੰਦ, ਅਵਤਾਰ ਸਿੰਘ ਪ੍ਰਧਾਨ ਚਨਾਰਥਲ ਮੰਡੀ, ਨਿਰਮਲ ਸਿੰਘ ਮਾਵੀ ਜ਼ਿਲ੍ਹਾ ਸਕੱਤਰ, ਰਾਜੇਸ਼਼ ਖੁਰਾਨਾ ਖਮਾਣੋਂ, ਨਰੇਸ਼ ਕੁਮਾਰ ਖਮਾਣੋਂ, ਰੁਪਿੰਦਰ ਪੁਰੀ ਸੀ ਏ ਚੇਅਰਮੈਨ, ਐਡਵੋਕੇਟ ਭੁਪਿੰਦਰ ਸ਼ਰਮਾ, ਐਡਵੋਕੇਟ ਸੰਦੀਪ ਮੈਂਗੀ, ਸੀ ਏ ਮਨੀਸ਼ ਮੈਂਗੀ, ਐਡਵੋਕੇਟ ਸਤਪਾਲ ਗਰਗ, ਆਮਦਨ ਕਰ ਅਫ਼ਸਰ ਹਰ ਸਿਮਰਨ ਸਿੰਘ ਦੇ ਨਾਲ ਹੋਰ ਵਪਾਰੀ ਵੀ ਮੌਜੂਦ ਸਨ।