ਦੇਸ਼ ਭਗਤ ਗਲੋਬਲ ਸਕੂਲ ਮਿਸ਼ਨ ਹਰਿਆਲੀ 'ਚ ਯੋਗਦਾਨ ਪਾਵੇਗਾ
ਦੇਸ਼ ਭਗਤ ਗਲੋਬਲ ਸਕੂਲ ਮਿਸ਼ਨ ਹਰਿਆਲੀ 'ਚ 11 ਤੇ 12 ਸਤੰਬਰ ਨੂੰ ਆਪਣਾ ਯੋਗਦਾਨ ਪਾਉਣ ਜਾ ਰਿਹਾ ਹੈ। ਇਸ ਹਰਿਆਲੀ ਮਿਸ਼ਨ 'ਚ ਪਹਿਲੀ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀ ਹਿੱਸਾ ਲੈਣਗੇ। 'ਆਪਣਾ ਪੰਜਾਬ ਫਾਊਂਡੇਸ਼ਨ' ਜੋ ਕਿ ਸਿਹਤ, ਸਿੱਖਿਆ ਤੇ ਵਾਤਾਵਰਨ ਦੀ ਸੰਭਾਲ ਦੇ ਵਿਸ਼ਿਆਂ ਨੂੰ ਲੈ ਕੇ ਬਣੀ ਹੈ ਵੱਲੋਂ ਵੱਖ-ਵੱਖ ਪੋ੍ਗਰਾਮ ਉਲੀਕੇ ਜਾ ਰਹੇ ਹਨ, ਜਿਸ ਤਹਿਤ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਲੱਖਾਂ ਬੂਟੇ ਲਾਏ ਜਾਣਗੇ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਮਿਸ਼ਨ ਹਰਿਆਲੀ-2022 ਨਾਂ ਦੀ ਿ
Publish Date: Sat, 10 Sep 2022 05:19 PM (IST)
Updated Date: Sat, 10 Sep 2022 05:19 PM (IST)

ਗੁਰਚਰਨ ਸਿੰਘ ਜੰਜੂਆ, ਅਮਲੋਹ : ਦੇਸ਼ ਭਗਤ ਗਲੋਬਲ ਸਕੂਲ ਮਿਸ਼ਨ ਹਰਿਆਲੀ 'ਚ 11 ਤੇ 12 ਸਤੰਬਰ ਨੂੰ ਆਪਣਾ ਯੋਗਦਾਨ ਪਾਉਣ ਜਾ ਰਿਹਾ ਹੈ। ਇਸ ਹਰਿਆਲੀ ਮਿਸ਼ਨ 'ਚ ਪਹਿਲੀ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀ ਹਿੱਸਾ ਲੈਣਗੇ। 'ਆਪਣਾ ਪੰਜਾਬ ਫਾਊਂਡੇਸ਼ਨ' ਜੋ ਕਿ ਸਿਹਤ, ਸਿੱਖਿਆ ਤੇ ਵਾਤਾਵਰਨ ਦੀ ਸੰਭਾਲ ਦੇ ਵਿਸ਼ਿਆਂ ਨੂੰ ਲੈ ਕੇ ਬਣੀ ਹੈ ਵੱਲੋਂ ਵੱਖ-ਵੱਖ ਪੋ੍ਗਰਾਮ ਉਲੀਕੇ ਜਾ ਰਹੇ ਹਨ, ਜਿਸ ਤਹਿਤ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਲੱਖਾਂ ਬੂਟੇ ਲਾਏ ਜਾਣਗੇ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਮਿਸ਼ਨ ਹਰਿਆਲੀ-2022 ਨਾਂ ਦੀ ਇਸ ਮੁਹਿੰਮ ਦਾ ਸਾਥ ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਅਤੇ ਹੋਰ ਸੰਸਥਾਵਾਂ ਦੇ ਰਹੀਆਂ ਹਨ। ਇਸ ਮੁਹਿੰਮ ਵਿਚ ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀ, ਅਧਿਆਪਕ, ਪਿੰ੍ਸੀਪਲ ਅਤੇ ਮੈਨੇਜਮੈਂਟ ਹਿੱਸਾ ਲਵੇਗੀ ਅਤੇ ਹਰ ਇੱਕ ਵਿਦਿਆਰਥੀ ਇੱਕ-ਇੱਕ ਪੌਦਾ ਲਗਾਵੇਗਾ ਅਤੇ ਉਸ ਦੀ ਸੰਭਾਲ ਕਰੇਗਾ। 11 ਸਤੰਬਰ ਨੂੰ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀ ਆਪਣੇ ਮਾਤਾ-ਪਿਤਾ ਨਾਲ ਆਪਣੀ ਮਨਪਸੰਦ ਜਗਾਂ੍ਹ ਉੱਪਰ ਇੱਕ ਪੌਦਾ ਲਗਾਉਣਗੇ, ਜਿਸ ਦੀ ਫ਼ੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ਉੱਪਰ ਸਾਂਝੀ ਕਰਨਗੇ। 12 ਸਤੰਬਰ ਨੂੰ ਛੇਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਸਟਾਫ਼ ਨਾਲ ਮਿਲ ਕੇ ਵੱਖ-ਵੱਖ ਥਾਵਾਂ 'ਤੇ ਪੌਦੇ ਲਗਾਉਣਗੇ। ਇਸ ਮੌਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਵੰਡੇ ਜਾਣਗੇ। ਸਕੂਲ ਪਿੰ੍ਸੀਪਲ ਰਜਨੀਸ਼ ਮਦਾਨ ਨੇ ਦੱਸਿਆ ਕਿ ਸਕੂਲੀ ਬੱਚਿਆਂ ਵਿਚ ਪੌਦੇ ਲਗਾ ਕੇ ਵਿਸ਼ਵ ਰਿਕਾਰਡ ਬਣਾਏ ਜਾਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਉਨਾਂ੍ਹ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਵਿਚ ਵੀ ਮਿਸ਼ਨ ਹਰਿਆਲੀ-2022 ਪ੍ਰਤੀ ਕਾਫ਼ੀ ਦਿਲਚਸਪੀ ਹੈ।