ਬੜੂ ਸਾਹਿਬ ਵਿਖੇ ਸੈਕੜੇ ਵਿਦਿਆਰਥਣਾਂ ਕਰ ਰਹੀਆਂ ਨੇ ਮੁਫਤ ’ਚ ਪੜ੍ਹਾਈ
ਬੜੂ ਸਾਹਿਬ ਵਿਖੇ ਸੈਕੜੇ ਵਿਦਿਆਰਥਣਾਂ ਕਰ ਰਹੀਆਂ ਨੇ ਮੁਫਤ 'ਚ ਪੜ੍ਹਾਈ
Publish Date: Thu, 28 May 2026 05:14 PM (IST)
Updated Date: Fri, 29 May 2026 04:06 AM (IST)

ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਕਰ ਰਹੀਆਂ ਹਨ ਉੱਚ ਵਿੱਦਿਆ ਪ੍ਰਾਪਤ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਉੱਤਰੀ ਭਾਰਤ ਦੀ ਲੜਕੀਆਂ ਦੀ ਇਕਲੌਤੀ ਯੂਨੀਵਰਸਿਟੀ (ਇੰਟਰਨਲ ਯੂਨੀਵਰਸਿਟੀ) ਬੜੂ ਸਾਹਿਬ ਲੜਕੀਆਂ ਦੀ ਉੱਚ ਸਿੱਖਿਆ ਨੂੰ ਵੜਾਵਾ ਦੇਣ ਲਈ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ। “ਬੇਟੀ ਬਚਾਓ, ਬੇਟੀ ਪੜ੍ਹਾਓ” ਦੀ ਭਾਵਨਾ ਨੂੰ ਸਾਕਾਰ ਕਰਦਿਆਂ ਯੂਨੀਵਰਸਿਟੀ ਦੇਸ਼ ਭਰ ਦੀਆਂ ਵਿਦਿਆਰਥਣਾਂ ਲਈ ਉੱਚ ਸਿੱਖਿਆ ਦੇ ਨਵੇਂ ਰਾਹ ਖੋਲ੍ਹ ਰਹੀ ਹੈ। ਯੂਨੀਵਰਸਿਟੀ ਵਿਖੇ ਇਸ ਸਮੇਂ ਕੁੱਲ 1330 ਵਿਦਿਆਰਥਣਾਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਜਿਨ੍ਹਾਂ ਚੋਂ ਕਰੀਬ 400 ਵਿਦਿਆਰਥਣਾਂ ਨੂੰ 100 ਫੀਸਦੀ ਟਿਊਸ਼ਨ ਫੀਸ ਮੁਆਫੀ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰੀਬ 200 ਵਿਦਿਆਰਥਣਾਂ ਬਹੁਤ ਘੱਟ ਖਰਚ ’ਤੇ ਆਪਣੀ ਪੜ੍ਹਾਈ ਜਾਰੀ ਰੱਖ ਰਹੀਆਂ ਹਨ । ਇਹ ਪਹਿਲਕਦਮੀ ਉਨਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਆਰਥਿਕ ਤੰਗੀ ਕਾਰਨ ਆਪਣੀਆਂ ਧੀਆਂ ਨੂੰ ਉੱਚ ਸਿੱਖਿਆ ਨਹੀਂ ਦਿਵਾ ਸਕਦੇ ਹਨ, ਜਿਸ ਕਰਕੇ ਇਸ ਯੂਨੀਵਰਸਿਟੀ ਰਾਹੀਂ ਕਈ ਧੀਆਂ ਨੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ ਹੈ ਅਤੇ ਦੇ ਰਹੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਸੰਭਾਲ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਸੁਚੇਤ ਹੈ। ਮਾਪਿਆਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਕੈਂਪਸ ਵਿਖੇ ਸੁਰੱਖਿਅਤ, ਅਨੁਸ਼ਾਸਿਤ ਅਤੇ ਵਿਦਿਆਰਥੀ-ਅਨੁਕੂਲ ਮਾਹੌਲ ਤਿਆਰ ਕੀਤਾ ਗਿਆ ਹੈ, ਜਿਸ ਕਾਰਨ ਮਾਪੇ ਨਿਸ਼ਚਿੰਤ ਹੋ ਕੇ ਆਪਣੀਆਂ ਧੀਆਂ ਨੂੰ ਇੱਥੇ ਪੜ੍ਹਾਈ ਲਈ ਭੇਜ ਰਹੇ ਹਨ । ਇਟਰਨਲ ਯੂਨੀਵਰਸਿਟੀ ਵਿਖੇ ਸਨਾਤਕ (ਯੂ.ਜੀ.), ਪੋਸਟ ਗ੍ਰੈਜੂਏਟ (ਪੀ.ਜੀ.) ਅਤੇ ਪੀ.ਐਚ.ਡੀ.ਪੱਧਰ ਦੇ ਕਈ ਕੋਰਸ ਕਰਵਾਏ ਜਾ ਰਹੇ ਹਨ। ਇੱਥੇ ਖੇਤੀਬਾੜੀ ਵਿਗਿਆਨ, ਕੰਪਿਊਟਰ ਸਾਇੰਸ, ਮਨੋਵਿਗਿਆਨ, ਬੇਸਿਕ ਸਾਇੰਸ, ਨਰਸਿੰਗ, ਵਪਾਰ ਅਤੇ ਅਰਥ ਸ਼ਾਸਤਰ, ਮੈਨੇਜਮੈਂਟ, ਫੂਡ ਟੈਕਨੋਲੋਜੀ ਸਮੇਤ ਹੋਰ ਕਈ ਵਿਸ਼ਿਆਂ ਵਿੱਚ ਉੱਚ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।ਯੂਨੀਵਰਸਿਟੀ ਦਾ ਬੀ.ਐਸ.ਸੀ. ਖੇਤੀਬਾੜੀ ਕੋਰਸ ਆਈ.ਸੀ.ਏ.ਆਰ. ਤੋਂ ਮਾਨਤਾ ਪ੍ਰਾਪਤ ਹੈ, ਜਦਕਿ ਨਰਸਿੰਗ ਪ੍ਰੋਗਰਾਮ ਨੂੰ ਇੰਡੀਅਨ ਨੈਸ਼ਨਲ ਕੌਸ਼ਲ ਵੱਲੋਂ ਮਨਜ਼ੂਰੀ ਮਿਲੀ ਹੋਈ ਹੈ, ਜਿਸ ਨੂੰ ਹਿਮਾਚਲ ਪ੍ਰਦੇਸ਼ ਦਾ ਪਹਿਲਾ ਨਿੱਜੀ ਨਰਸਿੰਗ ਕਾਲਜ ਹੋਣ ਦਾ ਮਾਣ ਵੀ ਹਾਸਲ ਹੈ।ਯੂਨੀਵਰਸਿਟੀ ਪ੍ਰਬੰਧਕਾਂ ਡਾ. ਦਵਿੰਦਰ ਸਿੰਘ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਤੇ ਡਾ. ਨੀਲਮ ਕੌਰ ਬੜੂ ਸਾਹਿਬ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਮੈਨੇਜਮੈਂਟ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਲੜਕੀ ਕੇਵਲ ਆਰਥਿਕ ਕਾਰਨਾਂ ਕਰਕੇ ਆਪਣੀ ਪੜ੍ਹਾਈ ਅਧੂਰੀ ਨਾ ਛੱਡੇ। ਯੂਨੀਵਰਸਿਟੀ ਹਰ ਵਿਦਿਆਰਥਣ ਨੂੰ ਸੁਰੱਖਿਅਤ, ਪ੍ਰੇਰਣਾਦਾਇਕ ਅਤੇ ਵਿਸ਼ਵ-ਪੱਧਰੀ ਸਿੱਖਿਆਈ ਮਾਹੌਲ ਦੇਣ ਲਈ ਵਚਨਬੱਧ ਹੈ ।