ਹਿਊਮਨ ਸਰਵਿਸ ਸੁਸਾਇਟੀ ਨੇ ਅਹਿਮ ਮਸਲੇ ਵਿਚਾਰੇ
ਹਿਊਮਨ ਸਰਵਿਸ ਸੋਸਾਇਟੀ ਦੀ ਮੀਟਿੰਗ ਹੋਈ
Publish Date: Sun, 05 Apr 2026 05:11 PM (IST)
Updated Date: Sun, 05 Apr 2026 05:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹਿਊਮਨ ਸਰਵਿਸ ਸੁਸਾਇਟੀ ਦੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਦੇ ਨਿਵਾਸ ਸਥਾਨ ’ਤੇ ਨਸ਼ੇ ਖ਼ਿਲਾਫ਼ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਨਸ਼ੇ ਖ਼ਿਲਾਫ਼ ਸਾਬਕਾ ਐੱਮਐੱਲਏ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੇ ਸ਼ਿਰਕਤ ਕੀਤੀ। ਟੀਮ ਹਿਊਮਨ ਸਰਵਿਸ ਸੁਸਾਇਟੀ ਨਸ਼ੇ ਖ਼ਿਲਾਫ਼ ਮੀਟਿੰਗ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਦੇ ਨਿਵਾਸ ਸਥਾਨ ’ਤੇ ਕੀਤੀ ਗਈ। ਇਸ ਮੌਕੇ ਟੀਮ ਦੇ ਸੀਨੀਅਰ ਆਗੂ ਤੇ ਮੈਂਬਰ ਮੌਜੂਦ ਰਹੇ। ਇਸ ਨੂੰ ਹੋਰ ਤੇਜ਼ੀ ਨਾਲ ਮੁਹੱਲੇ ਪਿੰਡ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੋਹਿਤ ਮਹਿੰਦਰਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਟੀਮ ਵਲੋਂ ਪੰਜਾਬ ਵਿਚ ਸੇਵਾ ਕਰਨ ਦੇ ਕੰਮਾਂ ਦੀ ਸ਼ਲਾਘਾ ਕੀਤੀ। ਜਤਿੰਦਰ ਸ਼ਰਮਾ ਨੇ ਬੋਲਦੇ ਕਿਹਾ ਕਿ ਜੋ ਸਾਡੇ ਟੀਮ ਦੇ ਚੰਗੇ ਕੰਮਾਂ ਨਾਲ ਹੈ ਜੋ ਸਮਾਜ ਸੇਵਾ ਵਿਚ ਸਾਡਾ ਸਾਥ ਦਿੰਦਾ ਹੈ ਅਸੀਂ ਉਸ ਦੀ ਦਿਲੋ ਇੱਜਤ ਕਰਦੇ ਹਾਂ। ਇਸ ਮੌਕੇ ਮੋਹਿਤ ਮਹਿੰਦਰਾ, ਸਾਬਕਾ ਐੱਮਸੀ ਰਵਿੰਦਰ ਟੋਨੀ, ਗੁਲਾਬ ਰਾਏ ਗਰਗ, ਸਾਬਕਾ ਐੱਮਸੀ ਸੰਜੀਵ ਸ਼ਰਮਾ ਨੂੰ ਸਿਰੋਪਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਹਰਮਿੰਦਰ ਸਿੰਘ ਰਾਠੀਆਂ, ਧਰਮਿੰਦਰ ਪੰਚ, ਬਲਜੀਤ ਕੌਰ, ਸੂਰਜ ਸ਼ਰਮਾ, ਪਾਸਟਰ ਸੁਸ਼ੀਲ ਮਸੀਹ, ਰਾਜੇਸ਼ਵਰ, ਸਾਹਿਲ ਸ਼ਰਮਾ, ਵੰਦਨਾ ਸ਼ਰਮਾ, ਜਸਵਿੰਦਰ ਪਾਲ, ਸੁਰਿੰਦਰ ਸਿੰਘ, ਦਲੀਪ ਕੁਮਾਰ ਤੇ ਹੋਰ ਪਤਵੰਤੇ ਟੀਮ ਮੈਂਬਰ ਮੌਜੂਦ ਰਹੇ।