ਹੈਲਿਕਸ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਰਚਿਆ ਇਤਿਹਾਸ
ਹੈਲਿਕਸ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਰਚਿਆ ਇਤਿਹਾਸ
Publish Date: Sun, 07 Sep 2025 04:33 PM (IST)
Updated Date: Sun, 07 Sep 2025 04:34 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਦਿ ਹੈਲਿਕਸ ਆਕਸਫੋਰਡ ਸਮਾਰਟ ਸਕੂਲ, ਪਾਤੜਾਂ ਦੇ ਵਿਦਿਆਰਥੀਆਂ ਨੇ ਜਜ਼ਬੇ ਤੇ ਮਿਹਨਤ ਨਾਲ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ। ਵਿਦਿਆਰਥੀਆਂ ਨੇ ਸਕੂਲ ਤੇ ਪਾਤੜਾਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਅਮਨਜੋਤ ਕੌਰ ਹਰੀਕਾ ਨੇ ਦੱਸਿਆ ਹੈ ਕਿ ਲਾਅਨ ਟੈਨਿਸ ਅੰਡਰ–14 ਸ਼੍ਰੇਣੀ ’ਚੋਂ ਮੁੰਡੇ ਤੇ ਕੁੜੀਆਂ ਨੇ ਗੋਲਡ ਮੈਡਲ, ਵਾਲੀਬਾਲ ਅੰਡਰ–17 ਅਤੇ ਅੰਡਰ–19 ਸ਼੍ਰੇਣੀ ਵਿਚ ਮੁੰਡਿਆਂ ਨੇ ਗੋਲਡ ਮੈਡਲ, ਕੁੜੀਆਂ ਨੇ ਅੰਡਰ–14, ਅੰਡਰ–17 ਅਤੇ ਅੰਡਰ–19 ’ਚੋਂ ਤੀਜਾ ਸਥਾਨ, ਚੈੱਸ: ਅੰਡਰ–14 ਸ਼੍ਰੇਣੀ ਵਿਚ ਵਿਦਿਆਰਥੀਆਂ ਨੇ ਤੀਜਾ ਸਥਾਨ, ਬੈਡਮਿੰਟਨ ਅੰਡਰ–14 ਮੁੰਡਿਆਂ ਨੇ ਤੀਜਾ ਸਥਾਨ, ਅੰਡਰ–17 ਮੁੰਡਿਆਂ ਨੇ ਗੋਲਡ ਮੈਡਲ, ਅੰਡਰ–19 ਕੁੜੀਆਂ ਨੇ ਦੂਜਾ ਸਥਾਨ, ਕਰਾਟੇ: ਅੰਡਰ–14, ਅੰਡਰ–17 (4 ਕੁੜੀਆਂ), ਅਤੇ ਅੰਡਰ–19 (6 ਕੁੜੀਆਂ) ਨੇ ਗੋਲਡ ਮੈਡਲ, ਅੰਡਰ–14 ,ਅੰਡਰ–17 ਅਤੇ ਅੰਡਰ–19 ਦੇ ਵਿਦਿਆਰਥੀਆਂ ਨੇ ਗੋਲਡ ਮੈਡਲ, ਬਾਕਸਿੰਗ ਅਤੇ ਕਿਕ ਬਾਕਸਿੰਗ: ਅੰਡਰ–19 ਵਿਚੋਂ ਕੁੜੀਆਂ ਨੇ ਦੋਹਾਂ ਖੇਡਾਂ ਵਿੱਚੋਂ ਗੋਲਡ ਮੈਡਲ, ਕ੍ਰਿਕਟ: ਅੰਡਰ–14, ਅੰਡਰ–17 ਅਤੇ ਅੰਡਰ–19 ਸ਼੍ਰੇਣੀ ’ਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿਹਾ ਕਿ “ਦਾ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਖੇਡਾਂ ਵਿਚ ਵੀ ਸ਼ਕਤੀਸ਼ਾਲੀ ਕੇਂਦਰ ਹੈ।” ਇਨ੍ਹਾਂ ਜਿੱਤਾਂ ਨੇ ਸਕੂਲ ਨੂੰ ਪੂਰੇ ਖੇਤਰ ਵਿੱਚ ਇਕ ਅਨੋਖੀ ਪਹਿਚਾਣ ਦਿੰਦੀ ਹੈ।