ਹੈਲਿਕਸ ਸਕੂਲ ਦੇ 10ਵੀਂ, 12ਵੀਂ ਦੇ ਸ਼ਾਨਦਾਰ ਨਤੀਜੇ
ਹੈਲਿਕਸ ਸਕੂਲ ਦੇ ਦੱਸਵੀਂ, ਬਾਰਵੀਂ ਦੇ ਸ਼ਾਨਦਾਰ ਨਤੀਜੇ
Publish Date: Sat, 16 May 2026 04:29 PM (IST)
Updated Date: Sat, 16 May 2026 04:30 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹੈਲਿਕਸ ਆਕਸਫੋਰਡ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿਚ ਜ਼ਿਲ੍ਹਾ ਪੱਧਰ ‘ਤੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਸਕੂਲ ਪ੍ਰਿੰਸੀਪਲ ਅਮਰਜੋਤ ਕੌਰ ਨੇ ਦੱਸਿਆ ਕਿ ਸਕੂਲ ਦੇ ਦੋ ਵਿਦਿਆਰਥੀਆਂ ਨੇ ਦਸਵੀਂ ਕਲਾਸ ’ਚੋਂ ਦੂਜਾ ਤੇ ਬਾਰ੍ਹਵੀਂ ਦੀ ਵਿਦਿਆਰਥਣ ਚੀਤਿਕਾ ਰਾਣੀ ਨੇ (98.6%) ਅੰਕ ਹਾਸਲ ਕਰਕੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਤੇ ਸਾਰੀਆਂ ਸਟਰੀਮਾਂ ਚੋਂ ਦੂਜਾ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਸਿੱਧੀ ਗੋਇਲ ਨੇ 97 ਫੀਸਦੀ ਅੰਕ ਕਮਰਸ ’ਚੋਂ, ਨਿਗਮ ਗੋਇਲ ਨੇ 96.2 ਅੰਕ ਹਿਊਮੈਨਿਟਿਸ, ਦਿਕਸ਼ਾ ਰਾਣੀ ਨੇ ਮੈਡੀਕਲ ਵਿੱਚੋਂ 95.6% ਅੰਕਾਂ, ਪੂਰਵ ਨੇ ਨਾਨ ਮੈਡੀਕਲ ’ਚੋਂ 95.4% ਅੰਕਾਂ ਨਾਲ ਪਾਤੜਾਂ ਹਲਕੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਡਾਇਰੈਕਟਰ ਦਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉੱਚ ਪੱਧਰੀ ਨਤੀਜੇ ਪੜ੍ਹ ਰਹੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਸਕੂਲ ਦੇ ਵਾਈਸ ਪ੍ਰਿੰਸੀਪਲ ਮੰਨਤ ਕੌਰ ਹਰੀਕਾ ਨੇ ਕਿਹਾ ਕਿ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਤੇ ਸ਼ਾਨਦਾਰ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।