ਸੁੱਕੇ ਅਤੇ ਕੁਦਰਤੀ ਰੰਗਾਂ ਨਾਲ ਮਨਾਈ ਜਾਵੇ ਹੋਲੀ
ਸੁੱਕੇ ਅਤੇ ਕੁਦਰਤੀ ਰੰਗਾਂ ਨਾਲ ਮਨਾਈ ਜਾਵੇ ਹੋਲੀ
Publish Date: Thu, 26 Feb 2026 05:02 PM (IST)
Updated Date: Fri, 27 Feb 2026 04:05 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪ੍ਰਾਚੀਨ ਕਾਲ ਤੋਂ ਹੀ ਤਿਉਹਾਰ ਸਾਡੀ ਜੀਵਨ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਇਹ ਇਤਿਹਾਸ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਸਾਡੇ ਜੀਵਨ ਵਿੱਚ ਵੀ ਖੁਸ਼ੀਆਂ ਭਰ ਦਿੰਦੇ ਹਨ। ਹੋਲੀ ਵੀ ਅਜਿਹਾ ਹੀ ਤਿਉਹਾਰ ਹੈ ਜੋ ਪੂਰੇ ਦੇਸ਼ ਭਰ ਵਿੱਚ ਜੋਸ਼ ਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਰ ਵਰਗ ਬੱਚੇ, ਮਹਿਲਾਵਾਂ, ਬਜ਼ੁਰਗਾਂ ਅਤੇ ਜਵਾਨਾਂ ਵੱਲੋਂ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਹੋਲੀ ਦੇ ਰੰਗਾਂ ਦੇ ਨਾਲ ਖੁਸ਼ੀਆਂ ਦੇ ਰੰਗ ਵਿੱਚ ਵੀ ਰੰਗੇ ਜਾਂਦੇ ਹਨ। ਅੱਜ ਕੱਲ ਦੇਖਣ ਵਿੱਚ ਆਉਂਦਾ ਹੈ ਕਿ ਹਰ ਤਿਉਹਾਰ ਮੌਕੇ ਵਾਤਾਵਰਨ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸ ਸਬੰਧੀ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਹੋਲੀ ਨੂੰ ਵਾਤਾਵਰਣ ਅਨੁਕੂਲ ਬਣਾਉਣ ਸਬੰਧੀ ਅਪੀਲ ਕੀਤੀ। ਕੈਮੀਕਲ ਰੰਗਾ ਤੋਂ ਰਹੀਏ ਦੂਰ : ਗੁੰਮਟੀ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਹੋਲੀ ਮੌਕੇ ਸਾਨੂੰ ਕੈਮੀਕਲ ਨਾਲ ਬਣੇ ਰੰਗਾਂ ਦੀ ਬਜਾਏ ਘਰਾਂ ਵਿੱਚ ਤਿਆਰ ਕੀਤੇ ਜਾ ਹਰਬਲ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਕੱਲ ਹੋਲੀ ਮੌਕੇ ਬਾਜ਼ਾਰਾਂ ਵਿੱਚ ਕੈਮੀਕਲ ਵਾਲੇ ਰੰਗ ਵੇਚੇ ਜਾਂਦੇ ਹਨ ਜੋ ਸਾਡੀ ਅਤੇ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਕੈਮੀਕਲ ਵਾਲੇ ਰੰਗਾਂ ਦਾ ਪ੍ਰਯੋਗ ਕਰਨ ਤੋਂ ਬਚਾਉਣਾ ਚਾਹੀਦਾ ਹੈ। ਹੋਲੀ ਦਾ ਤਿਹਾਰ ਦੇਸ਼ ਭਰ ਚ ਮਨਾਇਆ ਜਾਂਦਾ ਹੈ : ਸ਼ੇਰ ਗਿੱਲ ਫਤਿਹ ਐਮੀਗਰੇਸ਼ਨ ਸ਼ੇਰਪੁਰ ਦੇ ਐਮਡੀ ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਦੇਸ਼ ਭਰ ਵਿੱਚ ਸਰਧਾ ਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਹੋਲੀ ਦੌਰਾਨ ਸੁੱਕੇ ਰੰਗਾਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਕਿਉਂਕਿ ਬੱਚੇ ਅਕਸਰ ਪਲਾਸਟਿਕ ਦੇ ਗੁਆਰੇ ਆਦਿ ਦਾ ਪ੍ਰਯੋਗ ਕਰਦੇ ਹਨ ਜੋ ਕਿ ਬਾਅਦ ਵਿੱਚ ਸਾਡੇ ਆਸ ਪਾਸ ਬਿਖਰੇ ਰਹਿੰਦੇ ਹਨ। ਇਸ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ ਅਤੇ ਇਸ ਵਿੱਚ ਭਰੇ ਰੰਗ ਕੈਮੀਕਲ ਵਾਲੇ ਰੰਗ ਵੀ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਸਾਨੂੰ ਸੁੱਕੇ ਰੰਗਾਂ ਨਾਲ ਹੀ ਹੋਲੀ ਮਨਾਉਣੀ ਚਾਹੀਦੀ ਹੈ। ਬੱਚੇ ਆਪਣੇ ਫੇਸ ਨੂੰ ਢੱਕ ਕੇ ਹੀ ਮਨਾਉਣ ਤਿਉਹਾਰ : ਟਿੱਬਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਹੋਲੀ ਦੌਰਾਨ ਰੰਗ ਲਗਾਉਣੇ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕਿਉਂਕਿ ਰੰਗ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸੇ ਤਰ੍ਹਾਂ ਬੱਚਿਆਂ ਨੂੰ ਵੀ ਸਿਰ ਤੇ ਟੋਪੀ ਆਦ ਪਹਿਨਾਉਣੀ ਚਾਹੀਦੀ ਹੈ। ਤਾਂ ਜੋ ਉਹਨਾਂ ਦੀ ਚਾਮੜੀ ਨੂੰ ਕੋਈ ਨੁਕਸਾਨ ਨਾ ਪਹੁੰਚੇ।ਉਹਨਾਂ ਕਿਹਾ ਕਿ ਬੱਚਿਆਂ ਨੂੰ ਹੋਲੀ ਦੌਰਾਨ ਸਾਵਧਾਨੀਆਂ ਵਰਤਣ ਪ੍ਰਤੀ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਹਾਨੀਕਾਰਕ ਰੰਗਾਂ ਤੋਂ ਪਰਹੇਜ਼ ਜ਼ਰੂਰੀ : ਕਲੇਰਾਂ .ਉੱਘੇ ਪੰਥ ਪ੍ਰਚਾਰਕ ਬਾਬਾ ਸਰਪੰਚ ਜਗਜੀਤ ਸਿੰਘ ਕਲੇਰਾਂ ਨੇ ਕਿਹਾ ਕਿ ਬਾਜ਼ਾਰਾਂ ਵਿੱਚ ਮਿਲਣ ਵਾਲੇ ਕਈ ਰਸਾਇਣਕ ਰੰਗ ਚਮੜੀ ਅੱਖਾਂ ਅਤੇ ਵਾਲਾਂ ਲਈ ਹਾਨੀਕਾਰਕ ਸਾਬਤ ਹੁੰਦੇ ਹਨ ਇਹਨਾਂ ਰੰਗਾਂ ਵਿੱਚ ਮੌਜੂਦਾ ਹਾਨੀਕਾਰਕ ਤੱਤ ਅਲਰਜੀ ਜਲਣ ਅਤੇ ਹੋਰ ਚੰਬੜੀ ਰੰਗਾਂ ਦਾ ਕਾਰਨ ਬਣ ਸਕਦੇ ਹਨ ਇਸ ਤੋਂ ਇਲਾਵਾ ਰੰਗ ਮਿੱਟੀ ਅਤੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ। ਇਸ ਲਈ ਹੋਲੀ ਦਾ ਤਿਉਹਾਰ ਮਨਾਓ ਅਤੇ ਚਮੜੀ ਸਿਹਤ ਦਾ ਵੀ ਖਿਆਲ ਰੱਖੋ।