ਸ਼੍ਰੀ ਕ੍ਰਿਸ਼ਨ ਮੰਦਿਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ
ਸ਼੍ਰੀ ਕ੍ਰਿਸ਼ਨ ਮੰਦਿਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ
Publish Date: Tue, 03 Mar 2026 04:36 PM (IST)
Updated Date: Tue, 03 Mar 2026 04:38 PM (IST)

ਸ਼ਿਵ ਭਗਤ ਜਨ ਸੇਵਾ ਸਮਿਤੀ ਨੇ ਫੁੱਲਾਂ ਅਤੇ ਗੁਲਾਲ ਨਾਲ ਹੋਲੀ ਖੇਡੀ ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਆਸ਼ੂਤੋਸ਼ ਭੋਲੇਨਾਥ ਦੇ ਆਸ਼ੀਰਵਾਦ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਕ੍ਰਿਸ਼ਨਾ ਮੰਦਿਰ ’ਚ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਅਸ਼ੋਕ ਸ਼ਰਮਾ ਅਤੇ ਪੰਡਿਤ ਸ਼ੁਭਮ ਦੁਆਰਾ ਸ਼੍ਰੀ ਰਾਧਾ ਕ੍ਰਿਸ਼ਨ ਅਤੇ ਭਗਵਾਨ ਸ਼ਿਵ ਦੀ ਪੂਜਾ ਤੋਂ ਬਾਅਦ, ਹੋਲੀ ਤਿਉਹਾਰ ਦਾ ਸੰਕੀਰਤਨ ਸ਼ੁਰੂ ਕਰਵਾਈਆ। ਇਸ ਰਸਮ ਦੇ ਪ੍ਰਬੰਧਕ ਅਤੇ ਸਵਾਗਤੀ, ਸ਼ਿਵ ਭਗਤ ਜਨ ਸੇਵਾ ਸਮਿਤੀ ਦੇ ਪ੍ਰਧਾਨ ਅੰਕਿਤ ਮੋਦਗਿਲ, ਸਕੱਤਰ ਲਵ ਧਵਨ ਅਤੇ ਖਜ਼ਾਨਚੀ ਗੌਰਵ ਸੋਈ ਨੇ ਕਿਹਾ ਕਿ ਇਸ ਰਸਮ ਵਿਚ ਵਿਸ਼ੇਸ਼ ਸਹਿਯੋਗ ਸੰਸਥਾ ਦੇ ਮੈਂਬਰ ਲੁਧਿਆਣਾ ਤੋਂ ਅੰਕੁਰ ਗਰਗ ਦੁਆਰਾ ਦਿੱਤਾ ਗਿਆ। ਸਭ ਤੋਂ ਪਹਿਲਾਂ ਹੋਲੀ ਤਿਉਹਾਰ ਦੀ ਸ਼ੁਰੂਆਤ ਭਜਨ ਗਾਇਕ ਅੰਕਿਤ ਮੋਦਗਿਲ ਦੀ ਮੌਜੂਦਗੀ ਵਿਚ ਸ਼੍ਰੀ ਗਣੇਸ਼ ਅਤੇ ਹਨੂੰਮਾਨ ਦੀ ਪੂਜਾ ਨਾਲ ਕੀਤੀ ਗਈ। ਇਸ ਤੋਂ ਬਾਅਦ ਭਜਨ ਗਾਇਕਾ ਨੀਰੂ ਨੂਰ ਨੇ ਵਿਸ਼ੇਸ਼ ਹੋਲੀ ਭਜਨ ਜਿਵੇਂ ਕਿ ਹੋਲੀ ਖੇਲਨੀ ਐ ਅੱਜ ਤੇਰੇ ਨਾਲ ਵ੍ਰਿੰਦਾਵਨ ਰਹਿਨ ਵਾਲਿਆ, ਅੱਜ ਬ੍ਰਜ ਮੈਂ ਹੋਲੀ ਰੇ ਰਸੀਆ, ਹੋਲੀ ਖੇਲਨ ਆਇਆ ਸ਼ਾਮ, ਹੋਲੀ ਖੇਲ ਮਸਾਨੇ ਮੈਂ, ਹੋਰੀ ਖੇਲੇ ਰਘੁਵੀਰਾ ਅਵਧ ਮੈਂ ਆਦਿ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਭਜਨਾਂ ’ਤੇ ਸ਼ਰਧਾਲੂਆਂ ਨੇ ਖੁਸ਼ੀ ਨਾਲ ਨੱਚਿਆ ਅਤੇ ਸਾਰਿਆਂ ਨੇ ਹੋਲੀ ਦਾ ਇਹ ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨਾ ਮੰਦਰ ਦੇ ਵਿਹੜੇ ’ਚ ਭਗਵਾਨ ਭੋਲੇਨਾਥ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਨੂੰ ਹੋਲੀ ਗੁਲਾਲ ਲਗਾ ਕੇ ਅਤੇ ਫੁੱਲਾਂ ਨਾਲ ਹੋਲੀ ਖੇਡ ਕੇ ਬੜੀ ਧੂਮਧਾਮ ਨਾਲ ਤਿਉਹਾਰ ਮਨਾਇਆ। ਅੰਤ ਵਿਚ ਆਰਤੀ ਕਰਨ ਉਪਰੰਤ ਪ੍ਰਸ਼ਾਦ ਵੰਡ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਅਨਿਲ ਅਗਰਵਾਲ ਪਿੰਕੀ, ਸੁਨੀਲ ਮਿੱਤਲ, ਦਰਸ਼ਨ ਸ਼ਰਮਾ, ਅਮਨ ਸ਼ਰਮਾ, ਨਰਿੰਦਰ ਭਾਟੀਆ, ਮੋਹਿਤ ਸ਼ਰਮਾ, ਰੋਹਿਤ ਸ਼ਰਮਾ, ਰੋਹਿਤ ਧਵਨ, ਲਵ ਧਵਨ, ਪਰਵੀਨ ਸੇਠੀ, ਸੁਰਿੰਦਰ ਬਾਂਸਲ, ਮਨੀਸ਼ ਸ਼ਾਰਦਾ, ਜੋਗਿੰਦਰ ਪਾਲ ਮਦਾਨ, ਕਮਲ ਰਾਠੌਰ, ਮਾਨਵ ਸ਼ਰਮਾ, ਮਾਸਟਰ ਕ੍ਰਿਸ਼ਨ ਕੁਮਾਰ, ਪ੍ਰਿੰਸ ਸ਼ਰਮਾ, ਐਚਡੀ. ਸ਼ਰਮਾ, ਸ਼ਿਵਦੇਵ ਸ਼ਰਮਾ, ਐਚਡੀਏ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।