ਅਤੁਲ ਤਿਆਗੀ ਨੂੰ ਪੰਜਾਬ ਜਨਰਲ ਸਕੱਤਰ ਥਾਪਿਆ
ਅਤੁਲ ਤਿਆਗੀ ਨੂੰ ਪੰਜਾਬ ਜਨਰਲ ਸਕੱਤਰ ਅਤੇ ਅਨਿਲ ਕੁਮਾਰ ਨੂੰ ਪਟਿਆਲਾ ਪ੍ਰਮੁੱਖ ਥਾਪਿਆ
Publish Date: Sat, 11 Apr 2026 06:19 PM (IST)
Updated Date: Sat, 11 Apr 2026 06:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ, ਸ਼੍ਰੀ ਹਿੰਦੂ ਤਖ਼ਤ ਨੇ ਅੱਜ ਆਪਣਾ ਵਿਸਤਾਰ ਕਰਦੇ ਹੋਏ ਵੱਡੀਆਂ ਨਿਯੁਕਤੀਆਂ ਕੀਤੀਆਂ। ਇਸ ਮੌਕੇ ਤੇ ਅਤੁਲ ਤਿਆਗੀ ਨੂੰ ਪੰਜਾਬ ਜਨਰਲ ਸਕੱਤਰ ਅਤੇ ਅਨਿਲ ਕੁਮਾਰ ਨੂੰ ਪਟਿਆਲਾ ਸ਼ਹਿਰੀ ਪ੍ਰਮੁੱਖ ਥਾਪਿਆ ਗਿਆ। ਇਸ ਮੌਕੇ ਤੇ ਸਮਿਤੀ ਪ੍ਰਮੁੱਖ ਰਾਜੇਸ਼ ਕੇਹਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਸਮਿਤੀ ਪ੍ਰਮੁੱਖ ਰਾਜੇਸ਼ ਕੇਹਰ ਨੇ ਕਿਹਾ ਕਿ ਹਿੰਦੂਤਵ ਨੂੰ ਮਜ਼ਬੂਤ ਬਣਾਉਣ ਲਈ ਪੂਰੇ ਪੰਜਾਬ ਵਿੱਚ ਨਿਯੁਕਤੀਆਂ ਜਾਰੀ ਹਨ। ਪੰਜਾਬ ਵਿੱਚ ਹਿੰਦੂ ਸ਼ਕਤੀ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਇਸ ਮੌਕੇ ਤੇ ਸਮਿਤੀ ਸੰਰਕਸ਼ਕ ਸ਼ੰਕਰਾ ਨੰਦ ਗਿਰੀ ਜੀ ਨੇ ਕਿਹਾ ਕਿ ਸਮਿਤੀ ਆਉਣ ਵਾਲੀਆਂ ਪੰਜਾਬ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕਰਨ ਜਾ ਰਹੀ ਹੈ। ਜਿਸ ਤਹਿਤ ਵੱਡੇ ਅਖਾੜਿਆਂ ਦੇ ਸੀਨੀਅਰ ਸਾਧੂ-ਸੰਤਾਂ ਨਾਲ ਮੀਟਿੰਗਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਪੰਜਾਬ ਚੋਣਾਂ ਵਿਚ ਸੰਤ ਸਮਾਜ ਪੂਰੇ ਪੰਜਾਬ ਦਾ ਦੌਰਾ ਕਰਕੇ ਹਿੰਦੂਤਵ ਨੂੰ ਜਾਗਰੂਕ ਕਰੇਗਾ। ਇਸ ਮੌਕੇ ਸੰਮਤੀ ਉਪ ਪ੍ਰਧਾਨ ਰਾਜੇਸ਼ ਕੌਸ਼ਿਕ ਗੱਗੀ ਪੰਡਿਤ ਨੇ ਕਿਹਾ ਕਿ ਰਾਜੇਸ਼ ਕੇਹਰ ਦੀ ਅਗਵਾਈ ਵਿੱਚ ਸਮਿਤੀ ਦਾ ਵਿਸਤਾਰ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸੀਨੀਅਰ ਨਾਗਰਿਕ ਅਤੇ ਸੀਨੀਅਰ ਸਾਧੂ-ਸੰਤ ਸਮਿਤੀ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਿੰਦੂ ਹਿੱਤਾਂ ਵਾਲੀ ਸਰਕਾਰ ਦੇ ਗਠਨ ਵਿਚ ਸੰਮਤੀ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਸੰਮਤੀ ਅਤੇ ਹਿੰਦੂ ਤਖ਼ਤ ਦੇ ਨੇਤਾ ਗੁਰਮੁੱਖ ਸਿੰਘ, ਰੋਹਿਤ ਅਟਵਾਲ, ਪੁਰਸ਼ੋੱਤਮ ਗਿਰੀ, ਰਾਜਿੰਦਰ ਸ਼ਰਮਾ, ਵਿਕਾਸ ਕੰਬੋਜ, ਮੈਦਾਨ ਗਿਰੀ, ਅਸ਼ੋਕ ਖਤਰੀ, ਰਜਨੀਸ਼ ਢਿੰਗੀ, ਕੁਲਦੀਪ ਭੱਬੂਆ ਆਦਿ ਮੌਜੂਦ ਰਹੇ।