ਹਾਈ ਵੋਲਟੇਜ ਡਰਾਮਾ: ਮੰਦਰ ਦੇ ਜ਼ਮੀਨ ਵਿਵਾਦ ’ਚ ਮਹੰਤ ਟਾਵਰ ’ਤੇ ਚੜ੍ਹੇ, ਕਿਹਾ- ਇਨਸਾਫ਼ ਮਿਲਣ ਤੱਕ ਨਹੀਂ ਉਤਰਾਂਗੇ
ਪਿੰਡ ਕਪੂਰੀ ਵਿਖੇ ਸੀਤਲਾ ਮਾਤਾ ਮੰਦਰ ਦੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਐਤਵਾਰ ਨੂੰ ਉਸ ਵੇਲੇ ਭੜਕ ਉਠਿਆ ਜਦੋਂ ਮੰਦਰ ਦੇ ਮਹੰਤ ਸਰਬਜੀਤ ਗਿਰੀ ਅਚਾਨਕ ਮੰਦਰ ਨੇੜੇ ਲੱਗੇ ਉੱਚੇ ਟਾਵਰ ’ਤੇ ਚੜ੍ਹ ਗਏ। ਇਸ ਘਟਨਾ ਨਾਲ ਪਿੰਡ ਵਿੱਚ ਹਫੜਾ-ਦਫੜੀ ਮਚ ਗਈ ਅਤੇ ਮੌਕੇ ’ਤੇ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਲੱਗ ਪਏ।
Publish Date: Sun, 10 May 2026 03:34 PM (IST)
Updated Date: Sun, 10 May 2026 04:50 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ। ਪਿੰਡ ਕਪੂਰੀ ਵਿਖੇ ਸੀਤਲਾ ਮਾਤਾ ਮੰਦਰ ਦੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਐਤਵਾਰ ਨੂੰ ਉਸ ਵੇਲੇ ਭੜਕ ਉਠਿਆ ਜਦੋਂ ਮੰਦਰ ਦੇ ਮਹੰਤ ਸਰਬਜੀਤ ਗਿਰੀ ਅਚਾਨਕ ਮੰਦਰ ਨੇੜੇ ਲੱਗੇ ਉੱਚੇ ਟਾਵਰ ’ਤੇ ਚੜ੍ਹ ਗਏ। ਇਸ ਘਟਨਾ ਨਾਲ ਪਿੰਡ ਵਿੱਚ ਹਫੜਾ-ਦਫੜੀ ਮਚ ਗਈ ਅਤੇ ਮੌਕੇ ’ਤੇ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਲੱਗ ਪਏ।
ਮਹੰਤ ਸਰਬਜੀਤ ਗਿਰੀ ਦਾ ਦੋਸ਼ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਅਦਾਲਤ ਵੱਲੋਂ ਮੰਦਰ ਦੀ ਜ਼ਮੀਨ ਸਬੰਧੀ ਕੇਸ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਸੁਣਾਇਆ ਜਾ ਚੁੱਕਾ ਹੈ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਕੁਝ ਪਿੰਡ ਵਾਸੀਆਂ ਵੱਲੋਂ ਮੰਦਰ ਦੀ ਚਾਰਦੀਵਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਅਦਾਲਤੀ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ।
ਟਾਵਰ ’ਤੇ ਚੜ੍ਹੇ ਮਹੰਤ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਮੰਦਰ ਦੀ ਜ਼ਮੀਨ ’ਤੇ ਅਦਾਲਤੀ ਹੁਕਮਾਂ ਅਨੁਸਾਰ ਕਾਰਵਾਈ ਨਹੀਂ ਹੁੰਦੀ, ਉਹ ਹੇਠਾਂ ਨਹੀਂ ਉਤਰਣਗੇ। ਉਨ੍ਹਾਂ ਦੇ ਇਸ ਕਦਮ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ।