ਹੈਲਿਕਸ ਸਕੂਲ ਦਾ ਦਸਵੀਂ, ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਹੈਲਿਕਸ ਸਕੂਲ ਦੇ ਦੱਸਵੀਂ, ਬਾਰਵੀਂ ਦੇ ਸ਼ਾਨਦਾਰ ਨਤੀਜੇ
Publish Date: Fri, 15 May 2026 05:36 PM (IST)
Updated Date: Fri, 15 May 2026 05:39 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹੈਲਿਕਸ ਆਕਸਫੋਰਡ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਸਵੀਂ ਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਵਿੱਚ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਸਕੂਲ ਪ੍ਰਿੰਸੀਪਲ ਅਮਰਜੋਤ ਕੌਰ ਨੇ ਦੱਸਿਆ ਕਿ ਸਕੂਲ ਦੇ ਦੋ ਵਿਦਿਆਰਥੀਆਂ ਨੇ ਦਸਵੀਂ ਕਲਾਸ ’ਚੋਂ ਦੂਜਾ ਤੇ ਬਾਰ੍ਹਵੀਂ ਦੀ ਵਿਦਿਆਰਥਣ ਚੀਤਿਕਾ ਰਾਣੀ ਨੇ (98.6%) ਅੰਕ ਹਾਸਲ ਕਰਕੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਤੇ ਸਾਰੀਆਂ ਸਟਰੀਮਾਂ ’ਚੋਂ ਦੂਜਾ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਬੰਧਕਾਂ ਤੇ ਸਟਾਫ ਦੀ ਮਿਹਨਤ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਉੱਚਾਈਆਂ ਤੱਕ ਪਹੁੰਚਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਗੋਇਲ ਨੇ 97 ਫੀਸਦੀ ਅੰਕ ਕਾਮਰਸ ’ਚੋਂ, ਨਿਗਮ ਗੋਇਲ ਨੇ 96.2 ਅੰਕ ਹਿਊਮੈਨਿਟਿਸ, ਦਿਕਸ਼ਾ ਰਾਣੀ ਨੇ ਮੈਡੀਕਲ ’ਚੋਂ 95.6 ਫ਼ੀਸਦੀ ਅੰਕਾਂ, ਪੂਰਵ ਨੇ ਨਾਨ ਮੈਡੀਕਲ ਵਿੱਚੋਂ 95.4 ਫ਼ੀਸਦੀ ਅੰਕਾਂ ਨਾਲ ਪਾਤੜਾਂ ਹਲਕੇ ’ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਨਾਂ ਨਤੀਜਿਆਂ ਵਿਚ 9 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ, 18 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅਤੇ 64 ਵਿਦਿਆਰਥੀਆਂ ਨੇ 80% ਤੋਂ 90% ਤੱਕ ਅਤੇ 53 ਵਿਦਿਆਰਥੀਆਂ ਨੇ 70% ਤੋਂ 80% ਅੰਕ, 29 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ ਹਨ। ਡਾਇਰੈਕਟਰ ਦਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉੱਚ ਪੱਧਰੀ ਨਤੀਜੇ ਪੜ੍ਹ ਰਹੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਸਕੂਲ ਦੇ ਵਾਈਸ ਪ੍ਰਿੰਸੀਪਲ ਮੰਨਤ ਕੌਰ ਹਰੀਕਾ ਨੇ ਕਿਹਾ ਕਿ ਸਕੂਲ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।