ਜੇਈ ਹਤਿੰਦਰ ਸ਼ਰਮਾ ਹੋਏ ਸੇਵਾ ਦਿੱਤੀ ਵਿਦਾਇਗੀ ਪਾਰਟੀ
ਜੇ.ਈ ਹਤਿੰਦਰ ਸ਼ਰਮਾ ਹੋਏ ਸੇਵਾ ਦਿੱਤੀ ਵਿਦਾਇਗੀ ਪਾਰਟੀ
Publish Date: Tue, 31 Mar 2026 05:06 PM (IST)
Updated Date: Tue, 31 Mar 2026 05:10 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਸਥਿਤ ਵਾਟਰ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਦਫਤਰ ਨਾਭਾ ਵਿਖੇ ਇੰਜੀਨੀਅਰ ਹਤਿੰਦਰ ਸ਼ਰਮਾ ਯੂਨੀਅਨ ਇੰਜੀਨੀਅਰ ਸੇਵਾ ਮੁਕਤ ਹੋਣ ਤੇ ਸਮੂਹ ਦਫਤਰੀ ਸਟਾਫ, ਉਪ ਮੰਡਲ ਇੰਜੀਨੀਅਰ, ਜੂਨੀਅਰ ਇੰਜੀਨੀਅਰ ਅਤੇ ਸੋਸਲ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਾਇਗੀ ਪਾਰਟੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਸਿੱਖ ਚਿੰਤਕ ਅਬਜਿੰਦਰ ਸਿੰਘ ਜੋਗੀ ਨਾਨੋਂਕੀ ਨੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਮੁਲਾਜ਼ਮ ਵਰਗ ਉੱਤੇ ਬੇਲੋੜੇ ਰਾਜਨੀਤਕ ਦਬਾਅ ਹੋਣ ਦੇ ਬਾਵਜੂਦ ਵੀ 34 ਸਾਲ ਦੀ ਲੰਮੀ ਸਰਵਿਸ ਦੌਰਾਨ ਆਪਣੀ ਬੇਦਾਗ ਚਾਦਰ ਲੈ ਕੇ ਸੇਵਾ ਮੁਕਤ ਹੋਣਾ ਇਕ ਵੱਡੀ ਚੁਣੌਤੀ ਮੰਨੀ ਜਾਂਦੀ ਹੈ। ਇਸ ਦੌਰਾਨ ਇੰਜੀਨੀਅਰ ਕਰਮ ਸਿੰਘ ਇੰਜੀਨੀਅਰ ਗੁਰਜੀਤ ਸਿੰਘ ਉਪ ਮੰਡਲ ਇੰਜੀਨੀਅਰ ਗੁਰਪ੍ਰੀਤ ਕੌਰ ਮੇਜਰ ਸਿੰਘ ਕੋਟ ਕਲਾਂ ਨੇ ਸੰਬੋਧਨ ਕਰਦਿਆਂ ਹਤਿੰਦਰ ਸ਼ਰਮਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ ਸ਼ਿੰਕੂ ਨਾਭਾ ਨੇ ਕਿਹਾ ਮੇਰੇ ਚਾਚਾ ਜੀ ਨੇ ਜਿੱਥੇ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਬਾਖੂਬੀ ਨੂੰ ਨਿਭਾਇਆ। ਇਸ ਮੌਕੇ ਮਹੰਤ ਲਲਿਤ ਮੋਹਨ ਦਾਸ ਤਪੀਆ,ਭਾਕਿਯੂ ਜਿਲਾ ਪ੍ਰਧਾਨ ਤੇ ਉੱਘੇ ਸਿੱਖ ਚਿੰਤਕ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਂਕੀ ਜ਼ਿਲ੍ਹਾ ਪ੍ਰਧਾਨ ਭਾਕਿਯੂ ਕਾਦੀਆਂ, ਇੰਜੀਨੀਅਰ ਗਗਨਵੀਰ ਸਿੰਘ, ਇੰਜੀਨੀਅਰ ਸਾਹਿਲ,ਐਸਡੀਸੀ ਜਗਤਾਰ ਸਿੰਘ,ਕਲਰਕ ਪਰਵਿੰਦਰ ਕੌਰ ਆਦਿ ਮੌਜੂਦ ਸਨ।