ਹੈਰੀ ਮਾਨ ਨੇ ਕਬੱਡੀ ਖਿਡਾਰੀਆਂ ਦਾ ਕੀਤੀ ਹੌਸਲਾ ਅਫ਼ਜ਼ਾਈ
ਹੈਰੀ ਮਾਨ ਨੇ ਕਬੱਡੀ ਖਿਡਾਰੀਆਂ ਦਾ ਕੀਤਾ ਹੋਸਲਾ ਅਫਜ਼ਾਈ
Publish Date: Mon, 04 May 2026 06:12 PM (IST)
Updated Date: Mon, 04 May 2026 06:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਨੌਰ : ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪਿੰਡ ਕਲੱਰ ਭੈਣੀ ਵਿਖੇ ਦਿਲਸ਼ਾਦ ਖਾਨ ਵੱਲੋਂ ਆਪਣੇ ਪਿਤਾ ਸਵ ਕੈਮਦੀਨ ਦੀ ਯਾਦ ’ਚ ਦੂਜ਼ਾ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ’ਚ ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਬੱਡੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ,ਇਸ ਮੋਕੇ ਹਰਿੰਦਰਪਾਲ ਸਿੰਘ ਹੈਰੀ ਮਾਨ ਦਾ ਪਿੰਡ ਵਾਸੀਆਂ ਨੇ ਵੀ ਸਨਮਾਨ ਕੀਤਾ ਗਿਆ। ਹੈਰੀ ਮਾਨ ਵੱਲੋਂ ਖਿਡਾਰੀ ਨੂੰ ਹੌਸਲਾ ਅਫ਼ਜ਼ਾਈ ਕਰਦੇ ਸਮੇਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਹਿੱਸਾ ਲੈਣਾ ਚਾਹੀਦਾ ਹੈ, ਜਿਸ ਨਾਲ ਸਾਡਾ ਸਰੀਰਕ ਸਰੀਰ ਫਿਟ ਰਹਿੰਦਾ ਹੈ ਅਤੇ ਬਿਮਾਰੀ ਨਾਲ ਲੜਨ ਦੀ ਤਾਕਤ ਵੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਇਸ ਤਰ੍ਹਾਂ ਦੇ ਕਬੱਡੀ ਕੱਪ ਹਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰਵਾਉਣੇ ਚਾਹੀਦੇ ਹਨ, ਤਾਂ ਕਿ ਪਿੰਡ ਦੇ ਲੋਕ ਇੱਕ ਮੰਚ ਤੇ ਇਕੱਠੇ ਹੋਣ ਤਾਂ ਜ਼ੋ ਆਪਸੀ ਭਾਈਚਾਰੇ ਅੰਦਰ ਸਾਂਝ ਵਧਾ ਸਕਣ। ਉਨ੍ਹਾਂ ਨੇ ਆਖਿਰ ’ਚ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਬੱਡੀ ਕੱਪ ਕਰਵਾਉਣੇ ਜ਼ਰੂਰੀ ਹਨ। ਇਸ ਮੌਕੇ ਮਹਿਕ ਗਰੇਵਾਲ, ਸਾਬਕਾ ਸਰਪੰਚ ਚਰਨਜੀਤ ਸਿੰਘ ਜੱਜ, ਪ੍ਰਣਨ ਗੋਇਲ ਜ਼ਿਲ੍ਹਾ ਯੂਥ ਪ੍ਰਧਾਨ, ਕਰਨ ਕਲੱਰਮੈਣੀ ਆਦਿ ਹਾਜ਼ਰ ਸਨ।