ਡਾ. ਹਰਨੇਕ ਢੋਟ ਦੀ ਲੇਖਣੀ ਵਿੱਚ ਅਸੀਮ ਸੰਭਾਵਨਾਵਾਂ: ਡਾ. ਭੀਮਇੰਦਰ ਸਿੰਘ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਿਛਲੇ ਦਿਨੀਂ ਭਾਸ਼ਾ ਵਿਭਾਗ, ਪੰਜਾਬ ਦੇ ਲੈਕਚਰ ਹਾਲ ਵਿਚ ਡਾ. ਹਰਨੇਕ ਸਿੰਘ ਢੋਟ ਦੀ ਤੀਸਰੀ ਪੁਸਤਕ ‘ਸਜਨ ਸੁਹੇਲੇ’ ਦਾ ਲੋਕ ਅਰਪਨ ਕੀਤਾ ਗਿਆ। ਇਸ ਮੌਕੇ ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਰਲਡ, ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ। ਡਾ. ਮਹੇਸ਼ ਚੰਦਰ ਗੌਤਮ, ਸ਼ੋ੍ਰਮਣੀ ਸੰਸਕ੍ਰਿਤ ਸਾਹਿਤਕਾਰ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਰਣਜੋਧ ਸਿੰਘ ਹਡਾਣਾ, ਹਲਕਾ ਇੰਚਾਰਜ ਸਨੌਰ ਤੇ ਕੁੰਦਨ ਗੋਗੀਆ, ਮੇਅਰ, ਪਟਿਆਲਾ ਵਲੋਂ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਲਗਵਾਈ ਗਈ। ਸਤਿੰਦਰ ਸਿੰਘ ਨੰਦਾ (ਨਾਟਕਕਾਰ), ਸਾਬਕਾ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਡਾ. ਸੁਰਜੀਤ ਸਿੰਘ ਖੁਰਮਾਂ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ, ਭਾਸ਼ਾ ਵਿਭਾਗ, ਪੰਜਾਬ ਤੇ ਡਾ. ਇਕਬਾਲ ਸਿੰਘ ਸਕਰੌਦੀ, ਸਾਬਕਾ ਡਿਪਟੀ ਡੀਈਓ ਸੰਗਰੂਰ ਵਲੋਂ ਪੁਸਤਕ ਸਬੰਧੀ ਆਪਣੇ ਆਪਣੇ ਪਰਚੇ ਪੜ੍ਹੇ ਗਏ। ਸਮਾਗਮ ਦੀ ਸ਼ੁਰੂਆਤ ’ਤੇ ਪ੍ਰਧਾਨਗੀ ਮੰਡਲ ਨੂੰ ਬੁੱਕੇ ਦੇ ਕੇ ਰਸਮੀ ਰੂਪ ਵਿਚ ‘ਜੀ ਆਇਆ’ ਨੂੰ ਕਿਹਾ ਗਿਆ। ਡਾ. ਇਕਬਾਲ ਸਿੰਘ, ਡਾ. ਸੁਰਜੀਤ ਖੁਰਮਾ ਤੇ ਸਤਿੰਦਰ ਸਿੰਘ ਨੰਦਾ ਨੇ ਆਪਣੇ ਪਰਚਿਆਂ ਵਿਚ ਡਾ. ਢੋਟ ਦੀ ਲੇਖਣੀ ਦੇ ਨਾਲ ਨਾਲ ਉਨਾਂ ਦੇ ਵਿਅਕਤੀਤਵ ਉਪਰ ਵੀ ਚਾਨਣਾ ਪਾਇਆ। ਅਮਰਜੀਤ ਸਿੰਘ ਕਾਲੇਕਾ, ਰਿਟਾਇਰਡ ਐਡੀਸ਼ਨਲ ਕਮਿਸ਼ਨਰ, ਆਬਕਾਰੀ ਵਿਭਾਗ, ਪਟਿਆਲਾ ਨੇ ਵੀ ਡਾ. ਢੋਟ ਦੀ ਲੇਖਣੀ ਅਤੇ ਉਹਨਾਂ ਨਾਲ ਆਪਣੇ ਪਰਿਵਾਰਕ ਸਬੰਧਾਂ ਦੀ ਗੱਲ ਕੀਤੀ। ਕੁੰਦਨ ਗੋਗੀਆ ਮੇਅਰ ਪਟਿਆਲਾ ਵਲੋਂ ਡਾ. ਢੋਟ ਦੇ ਨਾਲ ਨਾਲ ਪੁਸਤਕ ਦੀ ਸ਼ਲਾਘਾ ਵੀ ਕੀਤੀ। ਉਪਕਾਰ ਸਿੰਘ ਪ੍ਰਧਾਨ, ਗਿਆਨ ਜਯੋਤੀ ਐਜੂਕੇਸ਼ਨ, ਸੁਸਾਇਟੀ ਰਜਿ. ਪਟਿਆਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸੁਸਾਇਟੀ ਦੇ ਕੰਮਾਂ ’ਤੇ ਚਾਨਣਾ ਪਾਇਆ। ਸਮੁੱਚੇ ਪ੍ਰੋਗਰਾਮ ਦਾ ਨਿਯੰਤਰਣ ਡਾ. ਹਰਨੇਕ ਸਿੰਘ ਢੋਟ ਦੀ ਪਤਨੀ ਜੁਗਰੀਤ ਕੌਰ ਢੋਟ ਵਲੋਂ ਕੀਤਾ ਗਿਆ। ਇਸ ਮੌਕੇ ਸੁਨਾਮ ਤੋਂ ਡਾ. ਢੋਟ ਦੇ ਵੱਡੇ ਵੀਰ ਗੁਰਦਿਆਲ ਸਿੰਘ ਅਤੇ ਭਤੀਜਾ ਗੁਰਿੰਦਰ ਸਿੰਘ ਲਾਲੀ ਵਲੋਂ ਵਿਸ਼ੇਸ਼ ਰੂਪ ’ਚ ਸ਼ਮੂਲੀਅਤ ਕੀਤੀ ਗਈ। ਆਏ ਮਹਿਮਾਨਾਂ ਵਿਚ ਰਾਜਬੰਸ ਸਿੰਘ, ਕੁਲਜੀਤ ਕੌਰ, ਤੇਜਿੰਦਰ ਫਰਵਾਹੀ (ਕਹਾਣੀਕਾਰ), ਗੁਰਵਿੰਦਰ ਕੌਰ ਕਾਲੇਕਾ, ਹਰਮੇਲ ਸਿੰਘ ਸਨੌਰ, ਡਾ. ਪੂਨਮ ਗੁਪਤ, ਭੋਲਾ ਸਿੰਘ ਸੰਗਰਾਮੀ, ਦਿਨੇਸ਼ ਕੌਸ਼ਿਕ, ਸਤੀਸ਼ ਵਿਦਰੋਹੀ, ਬਲਵਿੰਦਰ ਕੌਰ ਸੰਧੂ, ਐਡਵੋਕੇਟ ਸੁਰਿੰਦਰਪਾਲ ਸਿੰਘ, ਨਾਰੰਗ ਸਿੰਘ, ਸੁਪਰਡੰਟ (ਰਿਟਾ.) ਕਮਲਜੀਤ ਸਿੰਘ ਸਾਬਕਾ ਲਾਇਬਰੇਰੀਅਨ, ਭਾਸ਼ਾ ਵਿਭਾਗ ਪੰਜਾਬ, ਤਿਲਕ ਰਾਜ ਗਰਗ ਡਾਇਰੈਕਟਰ, ਫਲੂਐਂਟ ਇੰਮੀਗਰੇਸ਼ਨਜ਼ ਪਟਿਆਲਾ, ਸੁਖਜੀਤ ਤ੍ਰੈਂ, ਗੁਰਬਾਜ ਸੇਖਪੁਰੀਆ, ਬੰਟੀ, ਪਵਨ ਕੁਮਾਰ ਗੋਇਲ, ਜੋਗਾ ਸਿੰਘ ਖੀਵਾ (ਰੰਗਕਰਮੀ), ਹਰਜੀਤ ਕੈਂਥ (ਰੰਗਕਰਮੀ), ਇੰਜੀਨੀਅਰ ਜੋਤਇੰਦਰ ਸਿੰਘ, ਰਾਜ, ਚਾਰੂ ਮਲਹੋਤਰਾ ਅਤੇ ਉਹਨਾਂ ਦੇ ਪਤੀ ਵਨੀਤ ਮਲਹੋਤਰਾ ਸ਼ਾਮਿਲ ਹੋਏ।