ਹਰਿਆਊ ਖੁਰਦ ਵਿਖੇ ਧਾਰਮਿਕ ਸਮਾਗਮ ਕਰਵਾਈ
ਹਰਿਆਊ ਖੁਰਦ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ
Publish Date: Mon, 13 Oct 2025 05:36 PM (IST)
Updated Date: Mon, 13 Oct 2025 05:38 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਹਰਿਆਊ ਖੁਰਦ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮਨਾਉਂਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕਾਂ ਦੇ ਹੱਕ ਅਧਿਕਾਰਾਂ ਲਈ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਲਕੇ ਦੇ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਡਾ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਨੌਜਵਾਨ ਬੱਚੇ ਬੱਚੀਆਂ ਦਾ ਮਕਸਦ ਸਿੱਖਿਆ ਹਾਸਲ ਕਰਕੇ ਨੌਕਰੀ ਹਾਸਿਲ ਕਰਨਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਪੰਜਾਬ ਦੀ ਅਗਵਾਈ ਕਰਨ ਲਈ ਵੀ ਅੱਗੇ ਆਉਣਾ ਪਵੇਗਾ। ਇਸ ਮੌਕੇ ਪਿੰਡ ਵਾਸੀਆਂ ਵਿਚ ਡਾ. ਗੁਰਸੇਵਕ ਸਿੰਘ, ਸੋਨੀ ਸਿੰਘ, ਵਿੱਕੀ ਸਿੰਘ, ਅਵਤਾਰ ਸਿੰਘ ਮਿਸਤਰੀ, ਲੱਛਮਣ ਸਿੰਘ, ਬਬਲੀ ਸਿੰਘ, ਮੰਗਤ ਸਿੰਘ ਸਾਬਕਾ ਸਰਪੰਚ, ਅੰਗਰੇਜ਼ ਸਿੰਘ, ਕਾਕਾ ਸਿੰਘ, ਹਰਕੇਸ਼ ਸਿੰਘ, ਭਗਵਾਨ ਸਿੰਘ ਦਿਓਗੜ੍ਹ, ਸਤਨਾਮ ਬਰਾਸ, ਹਰਮਨ ਘੱਗਾ ਆਦਿ ਹਾਜ਼ਰ ਸਨ।