ਭਗਵਾਨ ਸ਼੍ਰੀ ਪਰਸ਼ੂ ਰਾਮ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ
ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ
Publish Date: Wed, 22 Apr 2026 05:04 PM (IST)
Updated Date: Wed, 22 Apr 2026 05:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਐਡਵੋਕੇਟ ਹਰਿੰਦਰ ਸ਼ਰਮਾ ਕੌਰਜੀਵਾਲਾ ਦੀ ਅਗਵਾਈ ਹੇਠ ਪਰਸ਼ੂ ਵਾਟਿਕਾ ਵਿਖੇ ਭਗਵਾਨ ਸ਼੍ਰੀ ਪਰਸ਼ੂ ਰਾਮ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਕਰਵਾਇਆ ਗਿਆ ਜੋ ਅਸ਼ਵਨੀ ਭਾਸਕਰ ਸ਼ਾਸਤਰੀ ਜਨਰਲ ਸਕੱਤਰ ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਪੂਰੀ ਵਿਧੀ ਵਿਧਾਨ ਨਾਲ ਸੰਪੰਨ ਕਰਵਾਇਆ ਗਿਆ। ਸਮੂਹ ਨਗਰ ਵਾਸੀਆਂ ਨੂੰ ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਦਾ ਮੈਂਬਰ ਬਣਨ ਲਈ ਖੁੱਲ੍ਹਾ ਸੱਦਾ ਦਿੱਤਾ ਤੇ ਸਮਾਜ ਨੂੰ ਜੋੜਨ ਦੇ ਲਈ ਹਰ ਹਫਤੇ ਪਟਿਆਲਾ ’ਚ ਕਿਸੇ ਇਕ ਮੰਦਿਰ ਵਿਚ ਹਵਨ ਦੀ ਮੁਹਿੰਮ ਨੂੰ ਆਰੰਭ ਕਰਨ ਲਈ ਪ੍ਰਸਤਾਵ ਰੱਖਿਆ ਹੈ। ਸਨਾਤਨ ਸਮਾਜ ਦੇ ਮੂਲ ਮੁੱਦਿਆਂ ਅਤੇ ਸੰਸਕਾਰਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਨਾਤਨ ਸਮਾਜ ਵੈਲਫੇਅਰ ਫਰੰਟ ਵਲੋਂ ਪੰਜਾਬ ਸਰਕਾਰ ਕੋਲ ਮੰਗ ਰੱਖੀ ਗਈ ਕਿ ਸਨਾਤਨ ਸਮਾਜ ਦੀ ਭਲਾਈ ਅਤੇ ਹੱਕਾਂ ਦੀ ਰੱਖਿਆ ਲਈ ਸਨਾਤਨ ਵੈਲਫੇਅਰ ਕਮਿਸ਼ਨ ਦਾ ਗਠਲ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ, ਐਡਵੋਕੇਟ ਨਵਦੀਪ ਸ਼ਰਮਾ, ਐਡਵੋਕੇਟ ਅਸ਼ਵਨੀ ਸ਼ਰਮਾ, ਐਡਵੋਕੇਟ ਕਮਲ ਸ਼ਰਮਾ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਜਰੂਰਤਮੰਦ ਵਿਆਕਤੀਆਂ ਨੂੰ ਰਾਸ਼ਨ ਸਮੱਗਰੀ ਵੀ ਵੰਡੀ ਗਈ। ਸਟੇਜ ਦੀ ਭੂਮਿਕਾ ਵਿਨੋਦ ਭਟਨਾਗਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਭੂਸ਼ਨ ਵਰਮਾ ਜਿਲਾ ਪ੍ਰਧਾਨ, ਵਿਨੋਦ ਭਟਨਾਗਰ ਪ੍ਰਧਾਨ ਸੇਵਾ ਦਲ, ਧਰਮਪਾਲ ਸ਼ਰਮਾ ਜਿਲ੍ਹਾ ਪ੍ਰਧਾਨ, ਡਾ. ਰਾਜ ਕੁਮਾਰ ਡਕਾਲਾ, ਰਵਿੰਦਰ ਬਾਂਸਲ ਵਾਵਨ ਅਵਤਾਰ ਸੰਘਰਸ਼ ਕਮੇਟੀ, ਲਲਿਤ ਭਾਂਖਰ, ਗੋਪਾਲ ਸਿੰਗਲਾ ਮੀਤ ਪ੍ਰਧਾਨ ਕਾਗਰਸ, ਵਿਜੇ ਪਾਲ ਸਿੰਘ ਗਰੇਵਾਲ, ਮੰਗਤ ਰਾਮ ਬਹਾਦਰਗੜ੍ਹ, ਚੰਨੋ ਪ੍ਰਧਾਨ, ਅਜੇ, ਰਾਣੀ ਸੇਵਾ ਦਲ , ਅੰਜੂ ਭਟਨਾਗਰ, ਮਿਸ ਪੂਜਾ ਦੇਵੀਗੜ੍ਹ, ਆਤਮਾ ਰਾਮ ਧਬਲਾਨ, ਦੇਵ ਪ੍ਰੀਆ ਮੁਖਰਜੀ, ਗੁਰਬਚਨ ਸਿੰਘ ਦੁਆ, ਪ੍ਰੋ. ਸੰਦੀਪ ਸ਼ਰਮਾ, ਬ੍ਰਿਜ ਭੂਸ਼ਨ ਅਤਰੀ, ਸੁਨੀਤਾ ਅੱਤਰੀ, ਵਿਨੋਦ ਸ਼ਰਮਾ, ਪਿਊਸ਼ ਦਵੇਸਰ, ਅੰਸ਼ ਕੌਰਜੀਵਾਲਾ ਆਦਿ ਸ਼ਾਮਲ ਸਨ।