ਹਰਦਿਆਲ ਸਿੰਘ ਕੰਬੋਜ ਵੱਲੋਂ 31 ਕਾਂਗਰਸੀ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ’ਚ ਕਾਂਗਰਸ ਪਾਰਟੀ ਦਫਤਰ ਰਾਜਪੁਰਾ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸਾਰੇ 31 ਵਾਰਡਾਂ ਦੇ ਕਾਂਗਰਸੀ ਉਮੀਦਵਾਰਾਂ ਦੀ ਲਿਸਟ ਜਾਰੀ ਕਰਦਿਆਂ ਹੋਇਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕੀਤਾ। ਪ੍ਰੈੱਸ ਕਾਨਫਰੰਸ ਦਰਾਨ ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਰਾਜਪੁਰਾ ਵਿਚ ਸਾਂਤੀਪੂਰਵਕ ਤੇ ਬਿਨਾਂ ਕਿਸੇ ਧੱਕੇਸ਼ਾਹੀ ਦੇ ਐਮਸੀ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ ਅਤੇ 31 ਵਾਰਡਾਂ ’ਚੋਂ 27 ਵਾਰਡਾਂ ਵਿਚ ਕਾਂਗਰਸੀ ਉਮੀਦਵਾਰ ਜਿੱਤੇ ਸੀ ਅਤੇ 4 ਵਾਰਡਾਂ ਵਿਚ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਆਸ ਜਤਾਈ ਕਿ ਚੋਣਾਂ ਸ਼ਾਂਤੀਪੂਰਣ ਹੋਣਗੀਆਂ ਪਰ ਮੈਨੂੰ ਉਮੀਦ ਘੱਟ ਹੈ ਕਿਉਂਕਿ ਇੱਥੋਂ ਦੀ ਵਿਧਾਇਕਾ ਨੀਨਾ ਮਿੱਤਲ ਨੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ’ਚ ਸ਼ਰੇਆਮ ਧੱਕੇਸ਼ਾਹੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਗੰਦਗੀ ਦੇ ਢੇਰਾਂ ’ਚ ਤਬਦੀਲ ਹੋਇਆ ਰਾਜਪੁਰਾ ਸ਼ਹਿਰ ਵਿਕਾਸ ਕਾਰਜਾਂ ਨੂੰ ਤਰਸ ਰਿਹਾ ਹੈ ਅਤੇ ਵਿਧਾਇਕਾ ਕਿਸ ਮੂੰਹ ਨਾਲ ਸ਼ਹਿਰ ਵਾਸੀਆਂ ਤੋਂ ਵੋਟ ਮੰਗੇਗੀ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦੀ ਲਿਸਟ ਜਾਰੀ ਕਰਦਿਆਂ ਵਾਰਡ ਨੰਬਰ 1 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 2 ਤੋਂ ਰਜਿੰਦਰ ਸਿੰਘ ਧੀਮਾਨ, ਵਾਰਡ ਨੰਬਰ ਤਿੰਨ ਤੋਂ ਰੁਪਿੰਦਰ ਕੌਰ ਪਤਨੀ ਗੁਰੀ ਚਾਹਲ, ਵਾਰਡ ਨੰਬਰ 4 ਤੋਂ ਅਮਰਜੀਤ ਸਿੰਘ ਲਿੰਕਨ, ਵਾਰਡ ਨੰਬਰ 5 ਤੋਂ ਕਮਲਾ ਰਾਣੀ, ਵਾਰਡ ਨੰਬਰ 6 ਤੋਂ ਪਵਨ ਕੁਮਾਰ ਪਿੰਕਾ, ਵਾਰਡ ਨੰਬਰ 7 ਤੋਂ ਸੁਲੇਖਾ ਰਾਣੀ, ਵਾਰਡ ਨੰਬਰ 8 ਤੋਂ ਮਦਨ ਮਹਿਕ, ਵਾਰਡ ਨੰਬਰ 9 ਤੋਂ ਹੀਨਾ, ਵਾਰਡ ਨੰਬਰ 10 ਤੋਂ ਸੁਰਿੰਦਰ ਸ਼ਰਮਾ, ਵਾਰਡ ਨੰਬਰ 11 ਤੋਂ ਰੂਬਲਪ੍ਰੀਤ ਕੌਰ, ਵਾਰਡ ਨੰਬਰ 12 ਤੋਂ ਈਸ਼ਾਨ ਮੁਡੇਜਾ, ਵਾਰਡ ਨੰਬਰ 13 ਤੋਂ ਕਿਰਨ ਬਾਲਾ, ਵਾਰਡ ਨੰਬਰ 14 ਤੋਂ ਅਮਰਿੰਦਰ ਸਿੰਘ, ਵਾਰਡ ਨੰਬਰ 15 ਤੋਂ ਰੂਬੀ ਰਾਣੀ, ਵਾਰਡ ਨੰਬਰ 16 ਤੋਂ ਅੰਕਿਤ ਚੌਧਰੀ, ਵਾਰਡ ਨੰਬਰ 17 ਤੋਂ ਰੰਜਨਾ ਕੁਮਾਰੀ, ਵਾਰਡ ਨੰਬਰ 18 ਤੋਂ ਮਨੀਸ਼ ਮਜਾਲ, ਵਾਰਡ ਨੰਬਰ 19 ਤੋਂ ਕਮਲਪ੍ਰੀਤ ਕੌਰ, ਵਾਰਡ ਨੰਬਰ 20 ਤੋਂ ਦਰਸ਼ਨ ਸਿੰਘ, ਵਾਰਡ ਨੰਬਰ 21 ਤੋਂ ਕਵਿਤਾ ਰਾਣੀ, ਵਾਰਡ ਨੰਬਰ 22 ਤੋਂ ਮਨਦੀਪ ਸਿੰਘ ਡਿੰਪੀ ਰਾਣਾ, ਵਾਰਡ ਨੰਬਰ 23 ਤੋਂ ਰੁਪਿੰਦਰ ਕੌਰ, ਵਾਰਡ ਨੰਬਰ 24 ਤੋਂ ਅਮਨਦੀਪ ਸਿੰਘ ਨਾਗੀ, ਵਾਰਡ ਨੰਬਰ 25 ਤੋਂ ਸੰਗੀਤਾ ਤੂਲੀ, ਵਾਰਡ ਨੰਬਰ 26 ਤੋਂ ਅਮਰ ਪਾਸੀ, ਵਾਰਡ ਨੰਬਰ 27 ਤੋਂ ਦਰਸ਼ਨ ਕੌਰ, ਵਾਰਡ ਨੰਬਰ 28 ਤੋਂ ਅਮਿਤ ਟਿੰਕੂ, ਵਾਰਡ ਨੰਬਰ 29 ਤੋਂ ਪੂਜਾ ਰਾਣੀ, ਵਾਰਡ ਨੰਬਰ 30 ਤੋਂ ਗੁਰਚਰਨ ਸਿੰਘ ਸਰਾਓ ਅਤੇ ਵਾਰਡ ਨੰਬਰ 31 ਤੋਂ ਜਗਵਿੰਦਰ ਕੌਰ ਦਾ ਨਾਮ ਸ਼ਾਮਿਲ ਹੈ। ਕੰਬੋਜ ਨੇ ਦਾਅਵਾ ਕੀਤਾ ਕਿ ਰਾਜਪੁਰਾ ਨਗਰ ਕੌਂਸਲ ਦੇ 31 ਦੇ 31 ਵਾਰਡਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਕੌਂਸਲਰ ਭੁਪਿੰਦਰ ਸਿੰਘ ਸੰਜੂ, ਕੌਂਸਲਰ ਜਗਨੰਦਨ ਗੁਪਤਾ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਉੱਪਲਹੇੜੀ ਸਮੇਤ ਹੋਰ ਹਾਜ਼ਰ ਸਨ।