ਘੱਗਰ ਕਿਨਾਰੇ ਮਜ਼ਬੂਤ ਕਰਨ ਲਈ ਡੀਜ਼ਲ ਦਿੱਤਾ
ਘੱਗਰ ਕਿਨਾਰੇ ਮਜ਼ਬੂਤ ਕਰਨ ਲਈ ਡੀਜ਼ਲ ਦਿੱਤਾ
Publish Date: Thu, 04 Sep 2025 04:48 PM (IST)
Updated Date: Thu, 04 Sep 2025 04:49 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਜਿਵੇਂ ਜਿਵੇਂ ਘੱਗਰ ਦਰਿਆ ਵਿਚ ਪਾਣੀ ਦਾ ਵਹਾ ਵਧ ਰਿਹਾ ਹੈ ਉਵੇਂ ਹੀ ਨਾਲ ਲੱਗਦੇ ਕਿਸਾਨਾਂ ਵੱਲੋ ਬੰਨ੍ਹ ਰੁੜਨ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਨਾਲ ਬੰਨ੍ਹਿਆ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਜਗਮੀਤ ਸਿੰਘ ਹਰਿਆਊ ਵੱਲੋਂ ਮੌਕੇ ਤੇ ਪੁੱਜ ਕੇ ਟਰੈਕਟਰਾਂ ਲਈ ਡੀਜ਼ਲ ਤੇਲ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਅਜੈਬ ਸਿੰਘ ਮੱਲੀ ਨੇ ਦੱਸਿਆ ਕਿ ਜਗਮੀਤ ਸਿੰਘ ਹਰਿਆਊ ਵੱਲੋਂ ਹਲਕਾ ਸ਼ੁਤਰਾਣਾ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਬੰਨ੍ਹ ਦੀ ਮਜਬੂਤੀ ਕਰ ਰਹੇ ਕਿਸਾਨਾਂ ਨੂੰ ਡੀਜ਼ਲ ਦੀ ਸਹਾਇਤਾ ਕੀਤੀ ਗਈ। ਅਕਾਲੀ ਆਗੂ ਜਗਮੀਤ ਹਰਿਆਊ ਨੇ ਕਿਹਾ ਕਿ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਪਾਰਟੀ ਵੱਲੋਂ ਹਰ ਸੰਭਵ ਮਦਦ ਦੇਣ ਦੇ ਜਾਰੀ ਨਿਰਦੇਸ਼ ਤਹਿਤ ਉਹ ਕਿਸਾਨਾਂ ਦੀ ਡੀਜ਼ਲ ਤੇਲ ਰਾਹੀਂ ਸੇਵਾ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਹਲਕਾ ਇੰਚਾਰਜ ਲਹਿਰਾ ਗਗਨਦੀਪ ਖੰਡੇਬਾਦ, ਜਨਰਲ ਸਕੱਤਰ ਪੰਜਾਬ ਅਤੇ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਤੇਜਿੰਦਰ ਸਿੰਘ ਸੰਘਰੇੜੀ, ਸਰਪੰਚ ਸੰਦੀਪ ਸਿੰਘ ਤੇਈਪੁਰ, ਜੋਗਿੰਦਰ ਸਿੰਘ ਬਾਵਾ ਸ਼ੇਰਗੜ, ਦਲਜੀਤ ਸਿੰਘ ਗਲੌਲੀ,ਦਲਵੀਰ ਸਿੰਘ ਠਰੂਆ, ਜਗਤਾਰ ਸਿੰਘ ਕਾਂਗਥਲ,ਸਮਾਜ ਸੇਵੀ ਫਤਿਹ ਸਿੰਘ, ਬੂਟਾ ਸਿੰਘ ਲਾਲਕਾ ਸ਼ੁਤਰਾਣਾ,ਲਖਵਿੰਦਰ ਸਿੰਘ ਠਰੂਆ, ਮਹਿਲ ਸਿੰਘ ਡਰੌਲੀ ਨਿਧਾਨ ਸਿੰਘ, ਸੁਖਜੀਤ ਸਿੰਘ ਬਕਰਾਹਾ, ਗੁਰਬਚਨ ਸਿੰਘ, ਰਣਜੀਤ ਸਿੰਘ ਹੀਰਾ, ਗੁਰਨਾਮ ਵੜੈਚ, ਮਨਜੀਤ ਸਿੰਘ ਤੇਈਪੁਰ, ਸਤਨਾਮ ਸਿੰਘ ਵੜੈਚ, ਬਲਬੀਰ ਸਿੰਘ ਗਲੌਲੀ, ਜਰਨੈਲ ਸਿੰਘ ਠਰੂਆ ਆਦਿ ਹਾਜ਼ਰ ਸਨ।