ਪਿੰਡ ਨੋਗਾਵਾਂ ਦੀ ਪੰਚਾਇਤ ਨੇ ਹਲਕਾ ਇੰਚਾਰਜ ਨੂੰ ਦਿੱਤਾ ਮੰਗ ਪੱਤਰ
ਪਿੰਡ ਨੋਗਾਵਾਂ ਦੀ ਪੰਚਾਇਤ ਨੇ ਨਹਿਰੀ ਪਾਣੀ ਲੈਣ ਸਬੰਧੀ ਹਲਕਾ ਇੰਚਾਰਜ਼ ਨੂੰ ਦਿੱਤਾ ਮੰਗ ਪੱਤਰ
Publish Date: Fri, 01 May 2026 06:25 PM (IST)
Updated Date: Fri, 01 May 2026 06:29 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿਡ ਨੌਗਾਵਾਂ ਦੀ ਪੰਚਾਇਤ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਖੇਤੀ ਦੀ ਸਿੰਚਾਈ ਲਈ ਨਹਿਰੀ ਪਾਣੀ ਲੈਣ ਸਬੰਧੀ ਹਲਕਾ ਸਨੌਰ ਦੇ ਇੰਚਾਰਜ਼ ਰਣਜੋਧ ਸਿੰਘ ਹਡਾਣਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਹਲਕਾ ਇੰਚਾਰਜ਼ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਤੀ ਦੀ ਸਿੰਚਾਈ ਲਈ ਨਹਿਰੀ ਪਾਣੀ ਪੰਜਾਬ ਦੇ ਕੋਨੇ ਕੋਨੇ ਤੇ ਪਹੁੰਚਾਇਆ ਜਾ ਰਿਹਾ ਹੈ ਇਸੇ ਤਹਿਤ ਸਰਕਲ ਬਲਬੇੜ੍ਹਾ ਦੇ ਪਿੰਡ ਕਰਤਾਰਪੁਰ ਵਿਖੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਪਾਇਪ ਲਾਇਨ ਪਾਈ ਜਾ ਰਹੀ ਹੈ ਜੋ ਜਲਦ ਕੰਪਲੀਟ ਕਰ ਦਿੱਤੀ ਜਾਵੇਗੀ। ਹਡਾਣਾ ਵੱਲੋਂ ਸਰਪੰਚ ਕੁਲਦੀਪ ਸਿੰਘ ਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਤੁਹਾਡੀ ਮੰਗ ਜਾਇਜ਼ ਹੈ ਇਸ ਮੰਗ ਨੂੰ ਜਲਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਲਿਆ ਕੇ ਨੌਗਾਵਾਂ ਵਾਸੀਆਂ ਨੂੰ ਵੀ ਨਹਿਰੀ ਪਾਣੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਗੁਰਭੇਜ ਸਿੰਘ ਪੰਚ ਅਤੇ ਸੀਨੀ.ਆਪ ਆਗੂ ,ਗੁਰਮੀਤ ਸਿੰਘ ਨੰਬਰਦਾਰ,ਗੁਰਚੇਤ ਸਿੰਘ ਬਲਾਕ ਸੰਮਤੀ ਮੈਂਬਰ,ਮਾਸਟਰ ਜੋਗਿੰਦਰ ਸਿੰਘ ਭੰਗੂ,ਕ੍ਰਿਸ਼ਨ ਸਿੰਘ,ਜਿੰਦਰ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ।