ਗੁਰੂ ਤੇਗ ਬਹਾਦਰ ਪਬਲਿਕ ਸਕੂਲ ’ਚ ਮਾਤਾਵਾਂ ਨੂੰ ਕੀਤਾ ਸਨਮਾਨਿਤ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ’ਚ ਮਾਂ ਦਿਵਸ ਮੌਕੇ ਮਾਤਾਵਾਂ ਨੂੰ ਕੀਤਾ ਸਨਮਾਨਿਤ
Publish Date: Tue, 12 May 2026 04:33 PM (IST)
Updated Date: Tue, 12 May 2026 04:36 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਪਟਿਆਲਾ : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਸਾਹਿਬ ਵਿਖੇ ਮਾਂ ਦਿਵਸ ਮਨਾਇਆ ਗਿਆ। ਮਾਂ ਦਿਵਸ ਮੌਕੇ ਤੇ ਪ੍ਰਾਇਮਰੀ ਵਿੰਗ ਦੀਆਂ ਮਾਤਾਂਵਾ ਨੂੰ ਬੁਲਾ ਕੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੂਰੁਆਤ ਐੱਲ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਵੱਲੋ ਮੂਲ ਮੰਤਰ ਗਾਇਨ ਉਪਰੰਤ ਕੀਤੀ ਗਈ। ਸਮਾਗਮ ਮੌਕੇ ਯੂ.ਕੇ.ਜੀ ਜਮਾਤ ਦੇ ਬੱਚਿਆਂ ਵੱਲੋ ਮਾਂ ਤੇ ਇੱਕ ਡਾਂਸ ਪੇਸ਼ ਕੀਤਾ ਗਿਆ।ਇਸ ਤੋਂ ਬਾਅਦ ਮਾਤਾਵਾਂ ਤੋਂ ਕਈ ਤਰਾਂ ਦੀਆਂ ਸਰਪਰਾਈਜ ਗੇਮਜ ਜਿਵੇ ਕਿ ਬਾਲ ਪਾਸਿੰਗ, ਪਜਲ ਗੇਮ ਤੇ ਟੈਲੇਂਟ ਦਿਖਾਉਣਾ ਆਦਿ ਵੀ ਕਰਵਾਇਆ ਗਿਆ ਅਤੇ ਗੇਮਾਂ ਅਤੇ ਟੈਲੇਂਟ ਦਿਖਾਉਣ ਵਿੱਚੋ ਜੇਤੂ ਰਹਿਣ ਵਾਲੀਆਂ ਮਾਤਾਵਾਂ ਨੂੰ ਪ੍ਰਿੰਸੀਪਲ ਅਮਰਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਾਤਾਵਾ ਦਾ ਖੂਬ ਮਨੋਰੰਜਨ ਕਰਵਾਇਆ ਗਿਆ। ਅਧਿਆਪਕਾ ਨੇ ਵੀ ਮਾਂਵਾਂ ਦੀ ਪ੍ਰਸ਼ੰਸਾ ਅਤੇ ਮਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਭਜੋਤ ਅਤੇ ਬੇਬੀ ਵੱਲੋ ਮਾਂ ਦਿਵਸ ਤੇ ਇੱਕ ਗੀਤ ਪੇਸ਼ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਆਉਣ ਵਾਲੀਆਂ ਮਾਵਾਂ ਦਾ ਧੰਨਵਾਦ ਕੀਤਾ ਅਤੇ ਮਾਂ ਦਿਵਸ ਦੀ ਵਧਾਈ ਦਿੱਤੀ। ਸਕੂਲ ਦੀ ਮੈਨੇਜਮੈਂਟ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ,ਆਨਰੇਰੀ ਸਕੱਤਰ ਡਾ.ਗੁਰਮੋਹਨ ਸਿੰਘ ਵਾਲੀਆ ਨੇ ਉਚੇਚੇ ਤੌਰ ਤੇ ਵਧਾਈ ਦਿੱਤੀ।