ਐੱਸਜੀਪੀਸੀ ’ਚ ਧਾਰਮਿਕ ਵਿਸ਼ੇ ਨੂੰ ਕਾਇਮ ਰੱਖਣ ਲਈ ਸਕੂਲ ਖੋਲ੍ਹੇ
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਵਿੱਚ ਧਾਰਮਿਕ ਵਿਸ਼ੇ ਨੂੰ ਕਾਇਮ ਰੱਖਣ ਲਈ ਸਕੂਲ ਖੋਲ੍ਹੇ
Publish Date: Thu, 12 Mar 2026 04:21 PM (IST)
Updated Date: Thu, 12 Mar 2026 04:24 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਮਾਜਸੇਵੀ ਜਥੇਦਾਰ ਸੁਖਜੀਤ ਸਿੰਘ ਬਘੌਰਾ ਵੱਲੋਂ ਪੰਜਾਬ ਦੇ ਵਿਚ ਸਿੱਖੀ ਦਾ ਪਹਿਰਾਵਾ ਘਟਨ ਤੇ ਪ੍ਰਚਾਰ ਘਟਣ ਦੇ ਨਾਲ ਪੰਜਾਬ ’ਚ ਜਿਹੜੀ ਸਿੱਖਿਆ ਹੈ, ਉਸ ਨੂੰ ਪੰਜਾਬੀ ਪੱਧਰ ਤੇ ਅਤੇ ਧਾਰਮਿਕ ਪੱਧਰ ਤੇ ਉੱਚਾ ਚੁੱਕਣ ਦੀ ਲੋੜ ਹੈ। ਇਸ ਕਾਰਨ ਜਥੇਦਾਰ ਬਘੌਰਾ ਪ੍ਰਚਾਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਅੰਮ੍ਰਿਤਸਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ’ਚ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਬਜਟ ’ਚ ਪਿੰਡਾਂ ਵਿਚ ਦੇ ਦਸ ਜ਼ੋਨ ਬਣਾ ਕੇ ਧਾਰਮਿਕ ਵਿੱਦਿਆ ਦੇ ਸਕੂਲ ਖੋਲ੍ਹੇ ਜਾਣ ਅਤੇ ਪੜ੍ਹਾਈ ਕਰਨ ਵਾਲੇ ਬੱਚਿਆਂ ਦਾ ਜਿਹੜਾ ਪਹਿਰਾਵਾ ਉਹ ਸਿੱਖੀ ਸਰੂਪ ਵਿਚ ਹੋਵੇ ਅਤੇ ਸਕੂਲ ਦੀ ਕੋਈ ਵੀ ਫੀਸ ਨਾ ਰੱਖੀ ਜਾਵੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਸਾਡੀ ਸਿੱਖੀ ਦਾ ਮਿਆਰ ਬਹੁਤ ਥੱਲੇ ਜਾ ਰਿਹਾ ਹੈ ਤੇ ਇਸ ਨੂੰ ਉੱਚਾ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਮਸਲੇ ਦੇ ਤੌਰ ਤੇ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਤਾਂ ਸ਼੍ਰੋਮਣੀ ਕਮੇਟੀ ਤੇ ਆਪਣੇ ਪੱਧਰ ਤੇ ਉਪਰਾਲਾ ਲਵੇ। ਅਖੀਰ ਵਿਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਪਿੰਡਾਂ ’ਚ ਜ਼ੋਨ ਬਣਾ ਕੇ ਸਕੂਲ ਖੋਲ੍ਹੇ ਜਾਣ ਅਤੇ ਜਿਨਾਂ ’ਚ ਧਾਰਮਿਕ ਵਿਸ਼ੇ ਦੀ ਪੜ੍ਹਾਈ ਹੋਵੇ ਅਤੇ ਪੰਜਾਬੀ ਵਿਸ਼ੇ ਦੀ ਪੜ੍ਹਾਈ ਹੋਵੇ।