ਕਿਸਾਨ ਆਗੂ ਗੁਰਦੀਪ ਕੱਕੇਪੁਰ ਦਾ ਦੇਹਾਂਤ
ਕਿਸਾਨ ਆਗੂ ਗੁਰਦੀਪ ਕੱਕੇਪੁਰ ਦਾ ਦੇਹਾਂਤ
Publish Date: Fri, 27 Mar 2026 06:04 PM (IST)
Updated Date: Fri, 27 Mar 2026 06:08 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜਾ : ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਗੁਰਦੀਪ ਸਿੰਘ ਕੱਕੇਪੁਰ ਦਾ ਦੇਹਾਂਤ ਹੋ ਗਿਆ। ਸਵ: ਗੁਰਦੀਪ ਸਿੰਘ ਕੁਝ ਸਮੇ ਤੋ ਬਿਮਾਰ ਚਲੇ ਆ ਰਹੇ ਸਨ। ਇਨ੍ਹਾਂ ਦੀ ਮੌਤ ਨਾਲ ਪਿੰਡ ਅਤੇ ਕਿਸਾਨਾਂ ਵਿਚ ਸੋਗ ਦੀ ਲਹਿਰ ਦੌੜ ਗਈ। ਇਨ੍ਹਾਂ ਦੇ ਸੰਸਕਾਰ ਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ। ਇਸ ਮੋਕੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਘਿਓਰਾ ਸਮੇਤ ਬਲਾਕ ਟੀਮ ਵਲੋਂ ਉਨ੍ਹਾਂ ਨੂੰ ਯੂਨੀਅਨ ਦੇ ਝੰਡੇ ਪਾ ਕੇ ਪੂਰੇ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ। ਪ੍ਰਧਾਨ ਡਾ. ਦਰਸਨਪਾਲ ਨੇ ਦੱਸਿਆ ਕਿ ਗੁਰਦੀਪ ਸਿੰਘ ਬਹੁਤ ਹੀ ਮਿਹਨਤੀ ਤੇ ਹਰਮਨ ਪਿਆਰੇ ਸੁਭਾਅ ਦੇ ਵਿਅਕਤੀ ਸਨ ਜੋ ਹਮੇਸ਼ਾ ਯੂਨੀਅਨ ਦੇ ਕੰਮਾਂ ਵਿਚ ਅੱਗੇ ਵਧ ਕੇ ਸੇਵਾ ਨਿਭਾਉਂਦੇ ਸਨ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਨਿਸ਼ਾਨ ਸਿੰਘ ਧਰਮਹੇੜੀ, ਜਰਨੈਲ ਸਿੰਘ ਪੰਜੋਲਾ, ਜਗਮੇਲ ਸਿੰਘ ਪੰਜੋਲਾ, ਲਖਵਿੰਦਰ ਸਿੰਘ ਬਲਵੇੜਾ,ਰਘਵੀਰ ਸਿੰਘ ਡਕਾਲਾ, ਸੇਵਾ ਸਿੰਘ,ਰਾਮ ਸਿੰਘ ਤੇਜਿੰਦਰ ਸਿੰਘ, ਗੁਰਜੰਟ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਜਾਫਰਪੁਰ,ਦੀਪਾ, ਸਤਨਾਮ ਸਿੰਘ,ਬਲਵੀਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਨੇ ਵਿਛੜੇ ਸੱਜਣ ਦੇ ਸੰਸਕਾਰ ਮੌਕੇ ਹਾਜ਼ਰੀ ਲਵਾਈ।