ਗੁਲਾਬ ਨਗਰ ’ਚ ਦਰਜਨਾਂ ਔਰਤਾਂ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ
ਗੁਲਾਬ ਨਗਰ ’ਚ ਦਰਜਨਾਂ ਔਰਤਾਂ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ
Publish Date: Thu, 30 Apr 2026 06:34 PM (IST)
Updated Date: Thu, 30 Apr 2026 06:37 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੋਂਸਲ ਦੇ ਵਾਰਡ ਨੰਬਰ 20 ਅਧੀਨ ਪੈਂਦੇ ਗੁਲਾਬ ਨਗਰ ਵਿਖੇ ਕਾਂਗਰਸ ਆਗੂ ਦਰਸ਼ਨ ਸਿੰਘ ਮਾਮਾ ਅਤੇ ਪ੍ਰਧਾਨ ਸੇਵਕ ਸਿੰਘ ਦੀ ਸਾਂਝੀ ਅਗਵਾਈ ਵਿਚ ਇਕੱਠ ਰੱਖਿਆ ਗਿਆ। ਜਿਸ ਵਿਚ ਹਲਕਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਉਨ੍ਹਾਂ ਦੀ ਹਾਜ਼ਰੀ ’ਚ ਵਾਰਡ ਨੰਬਰ 20 ਦੀਆਂ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਲਵਿੰਦਰ ਕੌਰ, ਆਰਤੀ, ਰਿੰਪੀ, ਸੁਖਵਿੰਦਰ ਕੌਰ, ਕਮਲਜੀਤ ਕੌਰ, ਪੂਜਾ ਰਾਣੀ, ਪਰਮਜੀਤ ਕੌਰ ਸਮੇਤ ਹੋਰ ਔਰਤਾਂ ਆਪਣੇ ਪਰਿਵਾਰਾਂ ਸਮੇਤ ਸਾਬਕਾ ਵਿਧਾਇਕ ਕੰਬੋਜ ਦੀ ਹਾਜਰੀ ’ਚ ਕਾਂਗਰਸ ਵਿਚ ਸ਼ਾਮਲ ਹੋ ਗਈਆਂ। ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੀ ਸੁਖਵਿੰਦਰ ਕੌਰ ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਸਮਝਦੀਆਂ ਹਨ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਕਿ ਸ਼ਹਿਰ ਤੇ ਹਲਕੇ ਦਾ ਕੁੱਝ ਸਵਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੀਤੀ ਕਾਂਗਰਸ ਸਰਕਾਰ ਸਮੇਂ ਜੋ ਵਿਕਾਸ ਕਾਰਜ ਹੋਏ ਉਹ ਦੇਖਕੇ ਹੀ ਅਸੀਂ ਵਾਪਸ ਕਾਂਗਰਸ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਮਨਜੀਤ ਸਿੰਘ ਇਸਲਾਮਪੁਰ, ਸ਼ੇਰ ਸਿੰਘ ਨੰਬਰਦਾਰ, ਜਸਵੰਤ ਸਿੰਘ ਭੋਲਾ, ਦਲਬੀਰ ਸਿੰਘ ਟਿਵਾਨਾ, ਗੁਰਮੀਤ ਸਿੰਘ, ਮੋਹਨ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਗੁਰਚਰਨਜੀਤ ਸਿੰਘ ਚੰਨ ਸਮੇਤ ਹੋਰ ਕਾਂਗਰਸ ਆਗੂ ਹਾਜ਼ਰ ਸਨ।