ਗਰੀਨ ਫੀਲਡਜ਼ ਸਕੂਲ ਸਰਹਿੰਦ ਦਾ ਸਾਲਾਨਾ ਨਤੀਜਾ
ਗਰੀਨ ਫੀਲਡਜ਼ ਸਕੂਲ ਸਰਹਿੰਦ ਦਾ ਸਲਾਨਾ ਨਤੀਜਾ
Publish Date: Tue, 31 Mar 2026 06:45 PM (IST)
Updated Date: Tue, 31 Mar 2026 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਗਰੀਨ ਫੀਲਡ ਸਕੂਲ ਦੇ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਸਕੂਲ ਵਿਚ ਪਹਿਲੀ ਤੋਂ ਨੌਵੀਂ ਤੇ 11ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਜੋ 100 ਫ਼ੀਸਦੀ ਰਿਹਾ। ਪ੍ਰਿੰਸੀਪਲ ਡਾ. ਸਾਲੂ ਰੰਧਾਵਾ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਮੋਬਾਈਲ ਦੀ ਘੱਟ ਵਰਤੋਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਮਾਪਿਆਂ ਦਾ ਆਦਰ-ਸਤਿਕਾਰ ਕਰਨਾ ਅਤੇ ਪੜ੍ਹਾਈ ਵਿਚ ਬਹੁਤ ਮਿਹਨਤ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ ਤੇ ਵਧਾਈ ਦਿੱਤੀ ਤੇ ਭਵਿੱਖ ’ਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਆਰਡੀਨੇਟਰ ਜਸਵਿੰਦਰ ਮਣਕੂ ਹਰਮੇਸ਼ (ਪ੍ਰੀਆ) ਅਤੇ ਅਧਿਆਪਕ ਸ਼ਿਵਾਨੀ, ਪ੍ਰੀਤਪਾਲ, ਮਲਕਾ, ਰਮਨ, ਦੀਪਿਕਾ ਖੁਸ਼ਪ੍ਰੀਤ, ਮਨਜੋਤ, ਨਰਿੰਦਰ, ਮਹਿਕ, ਮਨਪ੍ਰੀਤ ਮਨਦੀਪ, ਰਾਸ਼ਪ੍ਰੀਤ, ਅਨੀਤਾ, ਕਮਲਜੀਤ, ਅਰਸ਼ਦੀਪ, ਪਰਮਿੰਦਰ, ਮਨਜੀਤ, ਅੰਮ੍ਰਿਤ ਰਾਣਾ, ਨਮੀਤਾ, ਜਸਪ੍ਰੀਤ, ਅਮਨ, ਆਚਲ, ਪ੍ਰਦੀਪ, ਦਿਲਪ੍ਰੀਤ, ਅਰਸ਼, ਕਮਲ, ਕਮਲ, ਸੋਨਮ, ਜਗਦੀਪ ਵੀ ਮੌਜੂਦ ਸਨ।