ਗ੍ਰਾਮ ਪੰਚਾਇਤ ਸੌਂਟੀ ਵੱਲੋਂ ਸਕੂਲ ਨੂੰ ਆਰਓ ਤੇ ਵਾਟਰ ਕੂਲਰ ਭੇਟ
ਗ੍ਰਾਮ ਪੰਚਾਇਤ ਸੌਂਟੀ ਵੱਲੋਂ ਸਕੂਲ ਨੂੰ ਆਰਓ ਤੇ ਵਾਟਰ ਕੂਲਰ ਭੇਂਟ
Publish Date: Sat, 18 Apr 2026 07:50 PM (IST)
Updated Date: Sun, 19 Apr 2026 04:15 AM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਬਲਾਕ ਅਮਲੋਹ ਅਧੀਨ ਪੈਂਦੇ ਪਿੰਡ ਸੌਂਟੀ ਦੇ ਸਰਕਾਰੀ ਮਿਡਲ ਸਕੂਲ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਗਰਮੀ ਨੂੰ ਮੁੱਖ ਰੱਖਦੇ ਹੋਏ ਆਰਓ ਤੇ ਵਾਟਰ ਕੂਲਰ ਸਕੂਲ ਨੂੰ ਭੇਟ ਕੀਤੇ ਗਏ। ਸਕੂਲ ਅਧਿਆਪਕਾਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਪੰਚਾਇਤ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਦਲਜੀਤ ਕੌਰ, ਪੰਚ ਅਮਰਜੋਤ ਸਿੰਘ, ਸਮਾਜ ਸੇਵੀ ਰਾਜਵੀਰ ਸਿੰਘ, ਰਾਮਸਰਨ ਕੋਆਰਡੀਨੇਟਰ ਹਲਕਾ ਅਮਲੋਹ, ਐਨ ਆਰ ਆਈ ਤੇਜ਼ਿੰਦਰ ਸਿੰਘ, ਹਰਦੀਪ ਸਿੰਘ ਜਗਮਿੱਤਰ ਸਿੰਘ, ਮੌਜੂਦ ਸਨ। ਇਸ ਸਮੇਂ ਮਿਡਲ ਵਿੰਗ ਦੇ ਮੁਖੀ ਮੀਨਾਕਸ਼ੀ ਗਰਗ, ਪ੍ਰਾਇਮਰੀ ਵਿੰਗ ਦੇ ਮੁਖੀ ਜਸਦੀਪ ਸਿੰਘ ਖਾਲਸਾ, ਕੁਲਦੀਪ ਸਿੰਘ ਈਸੜੂ, ਹਰਪ੍ਰਿਯਾ ਧੀਮਾਨ, ਵੱਲੋਂ ਸਮੂਹ ਗ੍ਰਾਮ ਪੰਚਾਇਤ ਤੇ ਹੋਰ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਪੰਚਾਇਤ ਵੱਲੋਂ ਅੱਗੇ ਤੋਂ ਵੀ ਸਹਿਯੋਗ ਦੇਣ ਲਈ ਵਾਅਦਾ ਕੀਤਾ ਗਿਆ।