ਡਿਵਾਈਨ ਲਾਈਟ ਸਕੂਲ ’ਚ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ
Publish Date: Tue, 24 Mar 2026 06:19 PM (IST)
Updated Date: Tue, 24 Mar 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਬੱਚਿਆਂ ਲਈ ਗ੍ਰੈਜੂਏਸ਼ਨ ਸਮਾਰੋਹ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ’ਤੇ ਸਕੂਲ ਦੀ ਖ਼ਜ਼ਾਨਚੀ ਕਮ ਸੈਕਟਰੀ ਪ੍ਰਿਆ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਡਾ. ਬਬੀਤਾ ਚੋਪੜਾ (ਪ੍ਰਿੰਸੀਪਲ), ਨੀਰੂ ਧੀਰ (ਵਾਈਸ ਪ੍ਰਿੰਸੀਪਲ) ਅਤੇ ਪ੍ਰਿਆ ਅਰੋੜਾ ਵੱਲੋਂ ਜੋਤੀ ਪ੍ਰਚੰਡ ਦੀ ਰਸਮ ਨਾਲ ਕੀਤੀ ਗਈ। ਇਸ ਦੌਰਾਨ ਐੱਮ ਥਰੀ ਸਕਾਲਰ ਦੇ ਨਿੱਕੇ ਬੱਚੇ ਗ੍ਰੈਜੂਏਸ਼ਨ ਗਾਊਨ ਅਤੇ ਕੈਪ ਪਾ ਕੇ ਬਹੁਤ ਹੀ ਉਤਸ਼ਾਹ ਨਾਲ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਮੰਚ ’ਤੇ ਪਹੁੰਚੇ। ਸਮਾਰੋਹ ਦੌਰਾਨ ਹਰ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਮਿਹਨਤ ਦੀ ਸਰਾਹਨਾ ਕੀਤੀ ਗਈ। ਮਹਿਮਾਨਾਂ ਦਾ ਵੀ ਸਕੂਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ l ਇਸ ਮੌਕੇ ਪ੍ਰਿਆ ਅਰੋੜਾ ਅਤੇ ਡਾ. ਬਬੀਤਾ ਚੋਪੜਾ ਨੇ ਬੱਚਿਆਂ ਨੂੰ ਉਨ੍ਹਾਂ ਦੀ ਸਫਲਤਾ ’ਤੇ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਉੱਚੀਆਂ ਮੰਜਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹ ਗ੍ਰੈਜੂਏਸ਼ਨ ਸਮਾਰੋਹ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਖੁਸ਼ੀਆਂ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਰਹੀ।