ਸਰਕਾਰੀ ਮਿਡਲ ਸਕੂਲ ਲੱਧਾਹੇੜੀ ’ਚ ਬੱਚਿਆਂ ਨੂੰ ਕੀਤਾ ਜਾਗਰੂਕ
ਸਰਕਾਰੀ ਮਿਡਲ ਸਕੂਲ ਲੱਧਾਹੇੜੀ ਵਿੱਚ ਬੱਚਿਆਂ ਨੂੰ ਕੀਤਾ ਜਾਗਰੂਕ
Publish Date: Wed, 22 Apr 2026 06:00 PM (IST)
Updated Date: Wed, 22 Apr 2026 06:04 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪਿੰਡ ਲੱਧਾਹੈੜੀ ਦੇ ਸਰਕਾਰੀ ਮਿਡਲ ਸਕੂਲ ਲੱਧਾਹੈੜੀ ਵਿਖੇ ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ ਨਾਭਾ ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਸ਼ਰਮਾ, ਸਾਂਝ ਕਮੇਟੀ ਦੇ ਮੈਂਬਰ ਸਮਾਜ ਸੇਵੀ ਸੁਭਾਸ਼ ਬਾਂਸਲ ਸੇਵਾਮੁਕਤ ਮੈਨੇਜਰ , ਕਪਿਲ ਅਗਰਵਾਲ, ਅਨਿਲ ਕੁਮਾਰ ਸੀਨੀਅਰ ਕਾਂਸਟੇਬਲ ਵੱਲੋਂ ਸਾਂਝੇ ਤੌਰ ਤੇ ਸਕੂਲੀ ਬੱਚਿਆਂ ਨੂੰ ਮੋਬਾਈਲ ਫ਼ੋਨ ਤੇ ਬਾਜ਼ਾਰੀ ਫਾਸਟ ਫੂਡ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਬੱਚਿਆਂ ਨੂੰ ਮਾਪਿਆਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਦੀਪ ਕੁਮਾਰ ਹੈੱਡ ਟੀਚਰ ਮਿਡਲ ਸਕੂਲ, ਬਲਵਿੰਦਰ ਕੌਰ ਇੰਚਾਰਜ ਪ੍ਰਾਇਮਰੀ ਸਕੂਲ ਅਤੇ ਮਨਪ੍ਰੀਤ ਕੌਰ ਬੀ.ਐੱਲ.ਓ ਈ.ਟੀ.ਟੀ ਨੇ ਸਕੂਲ ਆਈ ਸਾਂਝ ਕੇਂਦਰ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਇਸੇ ਤਰ੍ਹਾਂ ਆਉਂਦੇ ਰਹਿਣਗੇ ਅਤੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ।